02/04/2024
ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਜਾਣ ਵਾਲੇ ਲੋਕਾਂ ਲਈ ਉਸ ਵੇਲੇ ਰਾਹਤ ਵਾਲੀ ਖ਼ਬਰ ਆਈ ਜਦੋਂ ਅੱੈਨਐੱਚਏਆਈ ਵੱਲੋਂ ਟੋਲ ਦੇ ਵਧਾਏ ਗਏ ਰੇਟਾਂ ਦੇ ਵਿਚਕਾਰ ਚੋਣ ਜ਼ਾਬਤੇ ਨੇ ਅੜਿੱਕਾ ਲਗਾ ਦਿੱਤਾ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਸਾਲ ਵਿਚ ਤੀਜੀ ਵਾਰ ਟੋਲ ਪਲਾਜ਼ਾ ਦਰਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਚੋਣ ਜ਼ਾਬਤਾ ਲਾਗੂ ਹੈ, ਜਿਸਦੇ ਚੱਲਦੇ ਟੋਲ ਦੇ ਰੇਟ ਵੀ ਨਹੀਂ ਵਧਾਏ ਜਾ ਸਕਦੇ। ਦੱਸਣਾ ਬਣਦਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਾਰੇ ਦੇਸ਼ ਸਮੇਤ 31 ਮਾਰਚ ਦੀ ਰਾਤ 12 ਵਜੇ ਤੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਰੇਟ ਵਧਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਤਹਿਤ 2 ਤੋਂ 5 ਫ਼ੀਸਦੀ ਤੱਕ ਵਾਧਾ ਕੀਤਾ ਜਾਣਾ ਸੀ, ਪਰ ਹੁਣ ਅਗਲੀ ਅਪਡੇਟ ਤੱਕ ਇਸ ਟੋਲ ਪਲਾਜ਼ਾ ’ਤੇ ਪੁਰਾਣੇ ਰੇਟ ਹੀ ਵਸੂਲੇ ਜਾਣਗੇ। ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰਪਾਲ ਦਾ ਕਹਿਣਾ ਹੈ ਕਿ ਐੱਨਐੱਚਏਆਈ ਦੇ ਅਗਲੇ ਹੁਕਮਾਂ ਤੱਕ ਟੋਲ ਪਲਾਜ਼ਾ ’ਤੇ ਪੁਰਾਣੇ ਰੇਟ ਹੀ ਲਏ ਜਾਣਗੇ।
Comments