ਲੁਧਿਆਣਾ, 19 ਸਤੰਬਰ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਤਰਸੇਮ ਸਿੰਘ ਭਿੰਡਰ ਵਲੋਂ ਹਲਕਾ ਆਤਮ ਨਗਰ ਵਿਖੇ 69-ਏ ਅਧੀਨ ਗੋਲ ਮਾਰਕੀਟ ਵਿਖੇ ਕਰੀਬ 1.5 ਕਿਲੋਮੀਟਰ ਲੰਬੀ ਬਣਾਈ ਜਾ ਰਹੀ ਸੜਕ ਦਾ ਨੀਰੀਖਣ ਕੀਤਾ। ਚੇਅਰਮੈਨ ਭਿੰਡਰ ਦੇ ਨਾਲ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵਲੋਂ ਨਿਰਮਾਣ ਕਾਰਜ਼ਾਂ 'ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਵਲੋਂ ਪਹਿਲਾਂ 69-ਏ ਅਧੀਨ ਇੰਟਲਾਕਿੰਗ ਟਾਈਲਾਂ ਵੀ ਲਗਾਈਆਂ ਜਾ ਚੁੱਕੀਆਂ ਹਨ। ਨਿਰਮਾਣ ਕਾਰਜ਼ ਮੌਕੇ ਨਗਰ ਸੁਧਾਰ ਟਰੱਸਟ ਦੇ ਇੰਜੀ ਵਿਕਰਮ ਕੁਮਾਰ, ਏ.ਟੀ.ਈ. ਜਸਵਿੰਦਰ ਸਿੰਘ ਅਤੇ ਬਲਬੀਰ ਸਿੰਘ ਵੀ ਮੌਜੂਦ ਸਨ।
Commentaires