01/02/2024
ਸਰਹੱਦੀ ਜ਼ਿਲ੍ਹੇ ਉੱਤਰਕਾਸ਼ੀ 'ਚ ਬੁੱਧਵਾਰ ਦਿਨ ਅਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਬਾਰਿਸ਼ ਹੋਈ। ਉੱਚਾਈ ਵਾਲੇ ਇਲਾਕਿਆਂ 'ਚ ਵੀ ਭਾਰੀ ਬਰਫਬਾਰੀ ਵੀ ਹੋਈ ਹੈ। ਗੰਗੋਤਰੀ-ਯਮੁਨੋਤਰੀ ਧਾਮ ਖੇਤਰ 'ਚ ਕਰੀਬ 1 ਫੁੱਟ ਬਰਫ ਜਮ੍ਹਾਂ ਹੋ ਗਈ ਹੈ। ਗੰਗੋਤਰੀ ਮੰਦਰ ਦੇ ਨੇੜੇ ਵੀ ਭਾਰੀ ਬਰਫ਼ਬਾਰੀ ਹੋਈ। ਗੰਗੋਤਰੀ ਧਾਮ 'ਚ ਵੀ ਬਰਫ਼ਬਾਰੀ ਦੀ ਵੀਡੀਓ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਬਰਫਬਾਰੀ ਕਾਰਨ ਮੰਦਰ ਵੀ ਚਿੱਟਾ ਹੋ ਗਿਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਬਰਫ਼ਬਾਰੀ ਤੋਂ ਬਾਅਦ ਬੰਦ ਰਹੀਆਂ ਕਈ ਸੜਕਾਂ
ਇਸ ਤੋਂ ਇਲਾਵਾ ਹਰਸ਼ੀਲ ਘਾਟੀ ਤੇ ਖਰਸਾਲੀ, ਹਰਕਿਦੂਨ ਇਲਾਕੇ 'ਚ ਭਾਰੀ ਬਰਫ਼ਬਾਰੀ ਹੋਈ। ਬਰਫ਼ਬਾਰੀ ਅਜੇ ਵੀ ਜਾਰੀ ਹੈ। ਬਰਫ਼ਬਾਰੀ ਕਾਰਨ ਗੰਗੋਤਰੀ ਰਾਸ਼ਟਰੀ ਰਾਜਮਾਰਗ ਗੰਗਗਾਨੀ ਤੋਂ ਗੰਗੋਤਰੀ ਤਕ ਲਗਭਗ 50 ਕਿਲੋਮੀਟਰ ਦੇ ਖੇਤਰ ਵਿੱਚ ਬੰਦ ਹੈ। ਇਸ ਤੋਂ ਇਲਾਵਾ ਬਰਫ਼ਬਾਰੀ ਕਾਰਨ ਜ਼ਿਲ੍ਹੇ ਦੀਆਂ ਪੰਜ ਮੋਟਰ ਸੜਕਾਂ ਵੀ ਬੰਦ ਹੋ ਗਈਆਂ ਹਨ। ਇਨ੍ਹਾਂ ਮੋਟਰ ਰੂਟਾਂ ਵਿੱਚ ਉੱਤਰਕਾਸ਼ੀ ਤੋਂ ਲੰਬਗਾਓਂ ਸ਼੍ਰੀਨਗਰ ਨੂੰ ਜੋੜਨ ਵਾਲਾ ਰਸਤਾ ਵੀ ਸ਼ਾਮਲ ਹੈ।
ਹੋਈ ਜ਼ਬਰਦਸਤ ਬਾਰਿਸ਼
ਬੁੱਧਵਾਰ ਰਾਤ ਨੂੰ ਜ਼ਿਲ੍ਹਾ ਹੈੱਡਕੁਆਰਟਰ ਸਮੇਤ ਪੁਰੋਲਾ, ਬਡਕੋਟ, ਨੌਗਾਓਂ 'ਚ ਭਾਰੀ ਮੀਂਹ ਪਿਆ। ਲੰਬੇ ਵਕਫੇ ਤੋਂ ਬਾਅਦ ਉੱਤਰਕਾਸ਼ੀ ਜ਼ਿਲ੍ਹੇ 'ਚ ਬਾਰਿਸ਼ ਤੇ ਬਰਫਬਾਰੀ ਦੇਖਣ ਨੂੰ ਮਿਲੀ ਹੈ।
ਉੱਤਰਕਾਸ਼ੀ 'ਚ ਬਦਲਿਆ ਮੌਸਮ
ਉੱਤਰਕਾਸ਼ੀ ਜ਼ਿਲ੍ਹੇ 'ਚ ਮੰਗਲਵਾਰ ਰਾਤ ਨੂੰ ਹੀ ਮੌਸਮ ਨੇ ਕਰਵਟ ਲੈ ਲਈ ਸੀ ਜਿਸ ਤੋਂ ਬਾਅਦ ਮੰਗਲਵਾਰ ਰਾਤ ਨੀਵੇਂ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ ਤੇ ਉੱਚੇ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਗਈ। ਜ਼ਿਲ੍ਹਾ ਹੈੱਡਕੁਆਰਟਰ ਉੱਤਰਕਾਸ਼ੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਹਲਕੀ ਬਾਰਿਸ਼ ਜਾਰੀ ਰਹੀ।
ਹਰਸ਼ੀਲ ਘਾਟੀ 'ਚ ਬਰਫ਼ਬਾਰੀ
ਗੰਗੋਤਰੀ, ਯਮੁਨੋਤਰੀ ਤੇ ਹਰਸ਼ੀਲ ਘਾਟੀ 'ਚ ਬਰਫ਼ਬਾਰੀ ਹੋਈ ਪਰ ਜਦੋਂ ਰਾਤ ਨੂੰ ਤਾਪਮਾਨ 'ਚ ਗਿਰਾਵਟ ਆਈ ਤਾਂ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਈ। ਉੱਤਰਕਾਸ਼ੀ ਜ਼ਿਲ੍ਹਾ ਹੈੱਡਕੁਆਰਟਰ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ਵੀ ਬਰਫ਼ ਨਾਲ ਢਕੀਆਂ ਹੋਈਆਂ ਹਨ।
Comments