13/02/2024
ਜੋਤਿਸ਼ 'ਚ ਚੰਦਰ ਗ੍ਰਹਿਣ ਨੂੰ ਪ੍ਰਮੁੱਖ ਖਗੋਲੀ ਘਟਨਾ ਮੰਨਿਆ ਜਾਂਦਾ ਹੈ। ਚੰਦਰ ਗ੍ਰਹਿਣ ਪੂਰਨਿਮਾ ਤਿਥੀ ਨੂੰ ਹੁੰਦਾ ਹੈ। ਜੋਤਸ਼ੀਆਂ ਅਨੁਸਾਰ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ ਧਰਤੀ ਤੇ ਚੰਦ ਦੇ ਵਿਚਕਾਰ ਆਉਂਦਾ ਹੈ। ਇਸ ਸਮੇਂ ਧਰਤੀ ਉੱਤੇ ਰਾਹੂ ਦਾ ਪ੍ਰਕੋਪ ਵੱਧ ਜਾਂਦਾ ਹੈ। ਸ਼ਾਸਤਰਾਂ 'ਚ ਇਹ ਸੰਕੇਤ ਮਿਲਦਾ ਹੈ ਕਿ ਪ੍ਰਾਚੀਨ ਕਾਲ 'ਚ ਅੰਮ੍ਰਿਤ ਪਾਨ ਦੌਰਾਨ ਸੂਰਜ ਤੇ ਚੰਦਰਮਾ ਦੇਵਤਿਆਂ ਨੇ ਅਸੁਰ ਸਵਰਭਾਨੂ ਨੂੰ ਪਛਾਣ ਲਿਆ ਸੀ। ਉਨ੍ਹਾਂ ਨੇ (ਤੁਰੰਤ) ਇਹ ਸੂਚਨਾ ਸੰਸਾਰ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਨੂੰ ਦਿੱਤੀ।
ਉਸ ਸਮੇਂ ਭਗਵਾਨ ਵਿਸ਼ਨੂੰ ਜੋ ਮੋਹਿਨੀ ਦੇ ਰੂਪ ਵਿਚ ਸਨ, ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸਵਰਭਾਨੂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ। ਹਾਲਾਂਕਿ, ਉਦੋਂ ਤਕ ਸਵਰਨਭਾਨੂ ਅੰਮ੍ਰਿਤਪਾਨ ਕਰ ਚੁੱਕਾ ਸੀ ਤੇ ਇਹ ਗਲ਼ੇ ਜਾ ਅਟਕਿਆ ਸੀ। ਇਸ ਲਈ ਸਵਰਭਾਨੂ ਦੀ ਮੌਤ ਨਹੀਂ ਹੋਈ। ਇਹ ਦੇਖ ਕੇ ਭਗਵਾਨ ਵਿਸ਼ਨੂੰ ਨੇ ਸਵਰਨਭਾਨੂ ਦਾ ਸਿਰ ਤੇ ਧੜ ਉਲਟ ਦਿਸ਼ਾ 'ਚ ਸੁੱਟ ਦਿੱਤਾ। ਇਸ ਲਈ ਰਾਹੂ ਤੇ ਕੇਤੂ ਦੋਵੇਂ ਪਿਛਾਂਹ ਉਲਟੀ ਚਾਲ ਚੱਲਦੇ ਹਨ। ਪ੍ਰਾਚੀਨ ਕਾਲ ਤੋਂ ਹੀ ਲੋਕ ਰਾਹੂ, ਸੂਰਜ ਤੇ ਚੰਦਰਮਾ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਜਦੋਂ ਰਾਹੂ-ਕੇਤੂ ਸੂਰਜ ਜਾਂ ਚੰਦਰਮਾ ਨੂੰ ਘੇਰ ਲੈਂਦੇ ਹਨ ਤਾਂ ਗ੍ਰਹਿਣ ਲਗਦਾ ਹੈ। ਸ਼ਾਸਤਰਾਂ 'ਚ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਅਣਗਹਿਲੀ ਕਾਰਨ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਆਓ, ਸਾਲ 2024 ਵਿੱਚ ਲੱਗਣ ਵਾਲੇ ਪਹਿਲੇ ਚੰਦਰ ਗ੍ਰਹਿਣ ਬਾਰੇ ਸਭ ਕੁਝ ਜਾਣੀਏ-
ਚੰਦਰ ਗ੍ਰਹਿਣ ਕਦੋਂ ਲੱਗੇਗਾ?
ਜੋਤਸ਼ੀਆਂ ਅਨੁਸਾਰ ਸਾਲ 2024 ਦਾ ਪਹਿਲਾ ਗ੍ਰਹਿਣ ਫੱਗਣ ਪੂਰਨਿਮਾ ਨੂੰ ਲੱਗਣ ਵਾਲਾ ਹੈ। ਸੌਖੇ ਸ਼ਬਦਾਂ 'ਚ ਹੋਲੀ 'ਤੇ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਸਾਲ 2024 'ਚ ਹੋਲੀ 25 ਮਾਰਚ ਨੂੰ ਹੈ। ਚੰਦਰ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਇਸ ਲਈ ਸੂਤਕ ਨਹੀਂ ਮੰਨਿਆ ਜਾਵੇਗਾ। ਗ੍ਰਹਿਣ ਦੌਰਾਨ ਸੂਤਕ ਦਾ ਵਿਸ਼ੇਸ਼ ਮਹੱਤਵ ਹੈ। ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੌਰਾਨ ਸੂਤਕ ਕਾਲ 'ਚ ਅੰਤਰ ਹੁੰਦਾ ਹੈ। ਸੂਰਜ ਗ੍ਰਹਿਣ ਦੌਰਾਨ ਸੂਤਕ 12 ਘੰਟੇ ਦਾ ਹੁੰਦਾ ਹੈ ਜੋ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਉੱਥੇ ਹੀ ਚੰਦਰ ਗ੍ਰਹਿਣ ਦੌਰਾਨ ਸੂਤਕ 9 ਘੰਟੇ ਤਕ ਰਹਿੰਦਾ ਹੈ। ਜੇਕਰ ਚੰਦਰ ਗ੍ਰਹਿਣ ਨਜ਼ਰ ਨਹੀਂ ਆਉਂਦਾ ਤਾਂ ਸੂਤਕ ਨਹੀਂ ਮੰਨਿਆ ਜਾਂਦਾ।
ਗ੍ਰਹਿਣ ਦਾ ਸਮਾਂ
ਜੋਤਿਸ਼ ਗਣਨਾ ਅਨੁਸਾਰ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 04 ਘੰਟੇ 36 ਮਿੰਟ ਤਕ ਰਹੇਗਾ। ਚੰਦਰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 10:24 ਵਜੇ ਤੋਂ ਦੁਪਹਿਰ 03:01 ਵਜੇ ਤਕ ਹੁੰਦਾ ਹੈ। ਇਹ ਭਾਰਤ 'ਚ ਨਹੀਂ ਦਿਖਾਈ ਦੇਵੇਗਾ ਗ੍ਰਹਿਣ। ਇਸ ਦੇ ਬਾਵਜੂਦ ਗ੍ਰਹਿਣ ਦੌਰਾਨ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।
Comments