ਲੁਧਿਆਣਾ, 22 ਦਸੰਬਰ
ਡਾ: ਅਰੁਣ ਮਿੱਤਰਾ, ਈ ਐਨ ਟੀ ਸਰਜਨ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਲੋਕਾਂ ਨੂੰ ਨੋਵਲ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਘੱਟੋ-ਘੱਟ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਭਾਰਤ ਵਿੱਚ ਵੀ ਓਮੀਕਰੋਨ ਵੇਰੀਐਂਟ ਦੇ ਨਵੇਂ ਕੇਸਾਂ ਦੀਆਂ ਰਿਪੋਰਟਾਂ ਹਨ। ਰਿਪੋਰਟਾਂ ਮੁਤਾਬਕ ਇਹ ਥੋੜੇ ਸਮੇਂ ਵਿਚ ਵੱਧ ਫੁਲ ਕੇ ਅਧਿਕ ਤੇਜ਼ੀ ਨਾਲ ਫੈਲਦਾ ਹੈ। ਅਸੀਂ ਜਲਦੀ ਹੀ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਪਿਛਲੇ ਅਨੁਭਵ ਤੋਂ ਸਿੱਖਣਾ ਹਮੇਸ਼ਾ ਬਿਹਤਰ ਹੁੰਦਾ ਹੈ। ਇਸ ਲਈ ਭੀੜ ਵਾਲੀਆਂ ਥਾਵਾਂ, ਲਿਫਟਾਂ, ਰੇਲਗੱਡੀਆਂ, ਬੱਸਾਂ, ਉਡਾਣਾਂ ਅਤੇ ਜ਼ਿਆਦਾ ਲੋਕਾਂ ਦੇ ਨਾਲ ਕਿਸੇ ਵੀ ਬੰਦ ਥਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਛੇ ਫੁੱਟ ਦੀ ਦੂਰੀ ਬਣਾਈ ਰੱਖਣਾ ਬਿਹਤਰ ਹੈ, ਹੱਥ ਮਿਲਾਉਣ ਤੋਂ ਬਚੋ ਅਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ ਜਾਂ ਜਿੱਥੇ ਲੋੜ ਹੋਵੇ ਸੈਨੀਟਾਈਜ਼ ਕਰੋ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕੋਵਿਡ ਕਾਰਨ ਲਗਭਗ 5 ਲੱਖ ਮੌਤਾਂ ਦੀ ਰਿਪੋਰਟ ਕੀਤੀ ਹੈ, ਪਰ ਸੁਤੰਤਰ ਏਜੰਸੀਆਂ ਸਾਡੇ ਦੇਸ਼ ਵਿੱਚ 25-40 ਲੱਖ ਮੌਤਾਂ ਦੱਸਦੀਆਂ ਹਨ। ਇਹ ਇੱਕ ਬਹੁਤ ਉੱਚਾ ਅੰਕੜਾ ਹੈ ਜਿਸ ਤੋਂ ਸਾਨੂੰ ਆਪਣੇ ਯਤਨਾਂ ਨਾਲ ਬਚਣਾ ਚਾਹੀਦਾ ਹੈ। ਉਹਨਾਂ ਇਹ ਵੀ ਉਮੀਦ ਜਤਾਈ ਕਿ ਸਰਕਾਰ ਅਜਿਹੀ ਕਿਸੇ ਵੀ ਸਥਿਤੀ ਵਿੱਚ ਆਫ਼ਤ ਐਕਟ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਅਚਾਨਕ ਤਾਲਾਬੰਦੀ ਵਰਗੇ ਕਦਮ ਚੁੱਕ ਕੇ ਬੇਕਸੂਰ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ ਬਲਕਿ ਇਸ ਨੂੰ ਸਿਹਤ ਇਮਰਜੇਂਸੀ ਤੌਰ ਤੇ ਲਿਆ ਜਾਏਗਾ ।
Comments