google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕੱਪੜਾ ਫੈਕਟਰੀ ’ਚ ਭਿਆਨਕ ਅੱ+ਗ, ਸੰਘਣੀ ਆਬਾਦੀ ਤੇ ਭੀੜੀਆਂ ਗਲੀਆਂ ਹੋਣ ਕਾਰਨ ਇਲਾਕਾ ਵਾਸੀਆਂ ’ਚ ਦਹਿਸ਼ਤ

30/01/2024

ਸਵੇਰ ਵੇਲੇ ਲੁਧਿਆਣਾ ਦੇ ਹਜੂਰੀ ਰੋਡ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੀ ਚਾਰ ਮੰਜ਼ਿਲਾਂ ਵਿੱਚ ਬਣੀ ਇੱਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ l ਮੁੱਢਲੀ ਜਾਂਚ ਦੇ ਦੌਰਾਨ ਇਹੀ ਸਾਹਮਣੇ ਆ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈl ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਵੇਲੇ ਜਿਵੇਂ ਹੀ ਕੁਝ ਮੁਲਾਜ਼ਮਾਂ ਨੇ ਫੈਕਟਰੀ ਦਾ ਬਟਨ ਆਨ ਕੀਤਾ ਤਾਂ ਤਾਰਾਂ ਚੋਂ ਚੰਗਿਆੜੇ ਨਿਕਲਣ ਤੋਂ ਬਾਅਦ ਪਹਿਲੀ ਮੰਜ਼ਿਲ ਤੇ ਅੱਗ ਲੱਗ ਗਈl ਫੈਕਟਰੀ ਅੰਦਰ ਕੱਪੜਾ ਪਿਆ ਹੋਣ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ l ਅੰਦਰ ਮੌਜੂਦ ਮੁਲਾਜ਼ਮ ਸੁਰੱਖਿਤ ਢੰਗ ਨਾਲ ਬਾਹਰ ਆ ਗਏ ਜਿਸ ਦੇ ਚਲਦੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ l ਆਲੇ ਦੁਆਲੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ l ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ l


ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਬਝਾਉਣ ਦਾ ਕੰਮ ਸ਼ੁਰੂ ਕੀਤਾ। ਗਲੀਆਂ ਤੰਗ ਹੋਣ ਕਾਰਨ ਅੱਗ ਬਜਾਊ ਦਸਤਿਆਂ ਨੂੰ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ l ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਹਾਦਸੇ ਵਾਲੀ ਗਲੀ ਸੀਲ ਕਰ ਦਿੱਤੀ ਹੈ।


ਫੈਕਟਰੀ ਦੇ ਮਾਲਕ ਕਮਲ ਗਰਗ ਮੁਤਾਬਕ ਜਦੋਂ ਉਹਨਾਂ ਨੂੰ ਫੈਕਟਰੀ ਵਿੱਚ ਅਗਨੀ ਕਾਂਡ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਬਹਿਰਹਾਲ ਥਾਣਾ ਡਿਵੀਜ਼ਨ ਨੰਬਰ ਤਿੰਨ ਤੇ ਆਸ ਪਾਸ ਦੀਆਂ ਪੁਲਿਸ ਪਾਰਟੀਆਂ ਨੇ ਮੌਕੇ ’ਤੇ ਪੁੱਜ ਕੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ।

Комментарии


Logo-LudhianaPlusColorChange_edited.png
bottom of page