01/01/2024
ਆਸਟਰੇਲੀਆ ਭੇਜਣ ਦੇ ਨਾਂ ’ਤੇ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਪੁਲਿਸ ਨੇ ਇੱਕ ਟ੍ਰੈਵਲ ਏਜੰਟ ਨੂੰ ਨਾਮਜ਼ਦ ਕੀਤਾ ਹੈ। ਇਹ ਮਾਮਲਾ ਸਵਰਨ ਕੌਰ ਵਿਧਵਾ ਦਰਸ਼ਨ ਸਿੰਘ ਪਿੰਡ ਧਮੋਟ ਕਲਾਂ ਦੀ ਸ਼ਿਕਾਇਤ ’ਤੇ ਸਚਿਨ ਪੁੰਜ ਪੁੱਤਰ ਮਨੋਜ ਕੁਮਾਰ ਵਾਸੀ ਲਕਸ਼ਮੀ ਨਗਰ ਲੁਧਿਆਣਾ, ਕੇਅਰ ਆਫ ਵੈਲਕਮ ਇੰਮੀਗੇ੍ਰਸ਼ਨ ਆਫਿਸ ਸੈਕਿੰਡ ਫਲੌਰ ਓਮੈਕਸ ਪਲਾਜਾ ਭਾਈ ਬਾਲਾ ਚੌਂਕ ਲੁਧਿਆਣਾ ਦੇ ਖ਼ਲਿਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੀ ਦਰਖਾਸਤ ਰਾਹੀਂ ਸਵਰਨ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਅਤੇ ਨੂੰਹ ਰਵਿੰਦਰ ਕੌਰ ਨੂੰ ਆਸਟ੍ਰੇਲੀਆ ਵਿਖੇ ਭੇਜਣ ਲਈ ਸਚਿਨ ਪੁੰਜ ਨਾਲ 20 ਲੱਖ ਰੁਪਏ ’ਚ ਗੱਲ ਕੀਤੀ ਸੀ ਜਿਸ ’ਚੋਂ ਉਹ ਟ੍ਰੈਵਲ ਏਜੰਟ ਸਚਿਨ ਪੁੰਜ ਨੂੰ 5 ਲੱਖ ਰੁਪਏ ਨਗਦ ਤੇ 10.5 ਲੱਖ ਰੁਪਏ ਸਚਿਨ ਪੁੰਜ ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਚੁੱਕੇ ਹਨ। ਇਸ ਤਰ੍ਹਾਂ ਉਹ ਸਚਿਨ ਪੁੰਜ ਨੂੰ ਕੁੱਲ 15.5 ਲੱਖ ਰੁਪਏ ਦੀ ਰਕਮ ਦੇ ਚੁੱਕੇ ਹਨ ਪਰ ਸਚਿਨ ਪੁੰਜ ਨੇ ਉਸ ਦੇ ਲੜਕੇ ਅਤੇ ਨੂੰਹ ਨੂੰ ਅਸਟੇ੍ਰਲੀਆ ਨਹੀਂ ਭੇਜਿਆ। ਰਕਮ ਵਾਪਿਸ ਮੰਗਣ ’ਤੇ ਸਚਿਨ ਪੁੰਜ ਨੇ ਉਹਨਾਂ ਨਾਲ ਲਿਖਤੀ ਇਕਰਾਰਨਾਮਾ ਕੀਤਾ ਸੀ। ਜਿਸ ਵਿੱਚ ਸਚਿਨ ਪੁੰਜ ਨੇ ਇਕਰਾਰ ਕੀਤਾ ਹੈ ਕਿ ਜੇਕਰ ਕਿਸੇ ਕਾਰਨ ਉਹ ਵਿਦੇਸ਼ ਨਹੀਂ ਭੇਜਦਾ ਤਾਂ ਉਹਨਾਂ ਦੀ ਰਕਮ ਵਿਆਜ ਸਮੇਤ ਵਾਪਿਸ ਕਰੇਗਾ। ਸਚਿਨ ਪੁੰਜ ਨੇ ਉਸਦੇ ਲੜਕੇ ਅਤੇ ਨੂੰਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਤੋਂ 15.5 ਲੱਖ ਹਾਸਲ ਕਰਕੇ ਠੱਗੀ ਮਾਰੀ ਹੈ। ਸਚਿਨ ਪੁੰਜ ਨੇ ਨਾ ਤਾਂ ਉਸ ਦੀ ਨੂੰਹ ਤੇ ਲੜਕੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਿਸ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Commenti