ਲੁਧਿਆਣਾ 28 ਅਪਰੈਲ ,2022
ਪੰਜਾਬ ਦੇ ਲੋਕਾਂ ਵਲੋਂ ਵੱਡਾ ਬਹੁਮਤ ਮਿਲਣ ਅਤੇ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਆਪ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਜਾਪਦੀ ਹੈ ਅਤੇ ਅਸਲੀ ਮਸਲਿਆਂ ਨੂੰ ਛੱਡ ਕੇ ਗੈਰ ਅਸੂਲੀ ਤੇ ਗੈਰਸੰਵਿਧਾਨਿਕ ਸਮਝੌਤੇ ਦਿੱਲੀ ਸਰਕਾਰ ਨਾਲ ਕਰਕੇ ਪੰਜਾਬ ਨੂੰ ਗਿਰਵੀ ਰੱਖਣ ਦੇ ਕੰਮ ਕਰ ਰਹੀ ਹੈ ਜੋ ਕਿ ਬਿਲਕੁੱਲ ਗਲਤ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਭਾਜਪਾ ਦੇ ਕਾਰਜਕਰਨੀ ਮੈਂਬਰ ਤੇ ਹਲਕਾ ਪੱਛਮੀ ਲੁਧਿਆਣਾ ਦੇ ਇੰਚਾਰਜ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕੀਤਾ । ਐਡਵੋਕੇਟ ਸਿੱਧੂ ਨੇ ਕਿਹਾ ਕਿ ਆਪ ਪਾਰਟੀ ਵਲੋਂ ਪੰਜਾਬ ਤੇ ਦਿੱਲੀ ਵਿੱਚਕਾਰ ਸਿਹਤ ਤੇ ਸਿੱਖਿਆ ਲਈ ਕੀਤਾ ਐਮ ਓ ਯੂ ਗਲਤ ਹੈ ਕਿ ਕਿਉਂਕਿ ਦਿੱਲੀ ਸਟੇਟ ਕੋਲ ਤਾਂ ਅਜੇ ਤੱਕ ਪੂਰਨ ਰਾਜ ਦਾ ਦਰਜਾ ਪ੍ਰਾਪਤ ਨਹੀਂ ਅਤੇ ਅਜਿਹੇ ਮਸੌਦਿਆਂ ਨਾਲ ਪੰਜਾਬ ਨੂੰ ਕੋਈ ਲਾਭ ਨਹੀਂ ਮਿਲੇਗਾ ਸਗੋਂ ਪੰਜਾਬ ਸੂਬੇ ਦੀਆਂ ਗੁਪਤ ਸੂਚਨਾਵਾਂ ਅਤੇ ਗੁਪਤ ਭੇਦ ਉਜਾਗਰ ਹੋਣ ਦਾ ਖਤਰਾ ਬਣਿਆ ਰਹੇਗਾ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਰਿਹਾ ਕਿ ਸਾਡੇ ਸੂਬੇ ਵਿੱਚ ਅਨੇਕਾਂ ਵਿੱਦਿਆ ਅਤੇ ਸਿਹਤ ਸਹੂਲਤਾਂ ਦੇ ਉੱਚਕੋਟੀ ਦੇ ਮਾਹਰ ਹਨ ਜਿਹਨਾਂ ਤੋਂ ਪੰਜਾਬ ਦੀ ਸੇਵਾ ਲਈ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਜਿਸ ਨਾਲ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਹੋ ਸਕਦਾ ਪਰ ਜੇਕਰ ਦਿੱਲੀ ਸਰਕਾਰ ਦੇ ਕੁਝ ਲੋਕ ਸਾਡੇ ਅਫਸਰਾਂ ਜਾਂ ਮਾਹਿਰਾਂ ਨੂੰ ਡਿਕਟੇਟ ਕਰਨ ਇਹ ਠੀਕ ਨਹੀਂ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਖਦਸ਼ਾ ਜਾਹਰ ਕੀਤਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਸਿੱਧੇ ਤੌਰ ਤੇ ਪੰਜਾਬ ਸੂਬੇ ਤੇ ਰਾਜ ਕਰਨ ਦੇ ਮਨਸੂਬੇ ਰਾਹੀਂ ਅਜਿਹੀਆੰ ਕਾਰਵਾਈਆਂ ਕਰ ਰਿਹਾ ਜਿਸਦਾ ਖਮਿਆਜ਼ਾ ਆਉਣ ਵਾਲੇ ਸਮੇਂ ਪੰਜਾਬ ਦੇ ਲੋਕਾਂ ਭੁਗਤਣਾ ਪੈ ਸਕਦਾ ਹੈ ।ਐਡਵੋਕੇਟ ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਪੰਜਾਬ ਸਰਕਾਰ ਦੇ ਸਿਵਿਲ ਤੇ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਿਾਰੀਆਂ ਦੀ ਮੀਟਿੰਗ ਲੈਣ ਦਾ ਵੀ ਹੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਅਤੇ ਜੇਕਰ ਜਬਰਦਸਤੀ ਦਿੱਲੀ ਦਾ ਮੁੱਖ ਮੰਤਰੀ ਇਸ ਤਰ੍ਹਾਂ ਦੀਆਂ ਕੋਈ ਕਾਰਵਾਈਆੰ ਕਰਦਾ ਹੈ ਤਾਂ ਉਹ ਵੀ ਗੈਰਸੰਵਿਧਾਨਿਕ ਹਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਬਣਾਉਣਾ ਤੇ ਹੁਣ ਪੰਜਾਬ ਪੁਲਸ ਦੀ ਵੱਡੀ ਸੁਰੱਖਿਆ ਦੇਣਾ ਵੀ ਕਾਨੂੰਨ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਗਲਤ ਹੈ ਅਤੇ ਆਮ ਆਦਮੀ ਪਾਰਟੀ ਜੋ ਅਸੂਲਾਂ , ਸਾਫ ਸੁਥਰੇ ਲੋਕਤੰਤਰ , ਤੇ ਇਨਕਲਾਬ ਦੀਆਂ ਗੱਲਾਂ ਕਰਦੀ ਸੀ ਉਸਤੋਂ ਭੱਜ ਕੇ ਹੁਣ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਅਤੇ ਆਮ ਆਦਮੀ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਬਹੁਤਾਤ ਨਾਲ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕ ਗਰਮੀ ਨਾਲ ਬੇਹਾਲ ਹਨ । ਆਪ ਸਰਕਾਰ ਪੰਜਾਬ ਅੰਦਰ ਬਿਜਲੀ ਸਿਸਟਮ ਸੁਧਾਰਨ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਵਿਚਕਾਰ ਹੋਏ ਇਸ ਐਮ ਏ ਯੂ ਦੇ ਵਿਰੱਧ ਉਹ ਮਾਨਯੋਗ ਹਾਈਕੋਰਟ ਪੰਜਾਬ ਤੇ ਹਰਿਆਣਾ ਦੇ ਦਰਵਾਜਾ ਖਟਕਾਉਣਗੇ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਉਹ ਲੜਦੇ ਰਹਿਣਗੇ ।ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਆਪ ਪਾਰਟੀ ਨੂੰ ਇਨਾਨਦਾਰੀ ਨਾਲ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਧਰਤੀ ਨਾਲ ਕੀਤੇ ਕੀਤੇ ਵਾਅਦੇ ਨਿਭਾਉਣੇ ਚਾਹੀਦੇ ਹਨ ਅਤੇ ਜੇਕਰ ਆਪ ਸਰਕਾਰ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਕਿਸੇ ਵੀ ਥਾਂ ਧੋਖਾ ਕਰਨ ਦਾ ਯਤਨ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਵੱਡਾ ਅੰਦੋਲਨ ਵੀ ਕਰੇਗੀ ।
Opmerkingen