google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅਨੁਮਾਨ ਨਾਲੋਂ 10 ਗੁਣਾ ਜ਼ਿਆਦਾ ਪੁੱਜ ਰਹੇ ਸ਼ਰਧਾਲੂ, ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ 25 ਲੱਖ ਤੋਂ ਜ਼ਿਆਦਾ ਕਰ ਚੁੱਕੇ ਹਨ ਦਰਸ਼ਨ

02/02/2024

ਮਾਹਿਰ ਅਨੁਮਾਨ ਲਗਾ ਰਹੇ ਸਨ ਕਿ ਰਾਮ ਮੰਦਰ ਦੇ ਨਿਰਮਾਣ ਤੇ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਜਾਵੇਗੀ ਪਰ ਬੀਤੇ 10 ਦਿਨਾਂ ਦਾ ਅਨੁਭਵ ਦੱਸਦਾ ਹੈ ਕਿ ਇਹ ਗਿਣਤੀ 10 ਗੁਣਾ ਤੱਕ ਵੱਧ ਗਈ ਹੈ। ਨਵੇਂ ਬਣੇ ਤੇ ਸ਼ਾਨਦਾਰ ਮੰਦਰ ’ਚ ਰਾਮਲਲਾ ਦੀ ਮੂਰਤੀ ਸਥਾਪਨਾ ਤੋਂ ਬਾਅਦ ਰਾਮਲਲਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 25 ਲੱਖ ਤੋਂ ਪਾਰ ਪੁੱਜ ਗਈ ਹੈ। ਰੋਜ਼ਾਨਾ ਔਸਤਨ ਢਾਈ ਲੱਖ ਜਾਂ ਉਸ ਤੋਂ ਜ਼ਿਆਦਾ ਲੋਕ ਦਰਸ਼ਨ ਕਰ ਰਹੇ ਹਨ ਜਦਕਿ ਰਾਮਲਲਾ ਦੀ ਮੂਰਤੀ ਸਥਾਪਨਾ ਤੋਂ ਪਹਿਲਾਂ ਇਹ ਗਿਣਤੀ 20 ਤੋਂ 25 ਹਜ਼ਾਰ ਤੱਕ ਸੀ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ 140 ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰਦਿਆਂ ਆਪਣੇ-ਆਪਣੇ ਖੇਤਰ ਦੇ ਸਿਖਰਲੇ ਸਾਢੇ ਛੇ ਹਜ਼ਾਰ ਮਹਿਮਾਨ ਹੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੂੰ ਹੀ ਰਾਮਲਲਾ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਪਰ ਅਗਲੇ ਦਿਨ ਯਾਨੀ 23 ਜਨਵਰੀ ਨੂੰ ਆਸਥਾ ਦਾ ਹੜ੍ਹ ਉਮੜ ਪਿਆ। ਆਸਥਾ ਅੱਗੇ ਸਾਰੀ ਵਿਵਸਥਾ ਛੋਟੀ ਸਾਬਿਤ ਹੋਈ। ਉਸ ਦਿਨ ਤਾਂ ਉਸ ਦਿਨ ਤਾਂ ਰਾਮਲਲਾ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਤੱਕ ਜਾ ਪੁੱਜੀ। ਸਮਝਿਆ ਗਿਆ ਕਿ ਇਕ-ਦੋ ਦਿਨਾਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਆਮ ਹੋ ਜਾਵੇਗੀ ਪਰ 10 ਦਿਨ ਬੀਤ ਗਏ ਤੇ ਰਾਮਲਲਾ ਦੇ ਸ਼ਰਧਾਲੂਆਂ ਦਾ ਹੜ੍ਹ ਰੋਜ਼ ਉਮੜ ਰਿਹਾ ਹੈ।

ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਮੁਕਾਬਲਤਨ ਘੱਟ ਸ਼ਰਧਾਲੂਆਂ ਦੇ ਆਉਣ ਦਾ ਰੁਝਾਨ ਦੇਖਿਆ ਜਾਂਦਾ ਹੈ ਤੇ ਜ ਇਨ੍ਹੀਂ ਦਿਨੀਂ ਸ਼ਰਧਾਲੂਆਂ ਦੀ ਗਿਣਤੀ ਦੋ ਲੱਖ ਤੱਕ ਪੁੱਜ ਰਹੀ ਹੈ ਤਾਂ ਮੰਗਲਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਤਿੰਨ ਲੱਖ ਪੁੱਜ ਜਾਵੇ ਤਾਂ ਹੈਰਾਨੀ ਨਹੀਂ ਹੋਵੇਗੀ। 24 ਫਰਵਰੀ ਨੂੰ ਮਾਘ ਪੁੰਨਿਆ ਤੇ 17 ਅਪ੍ਰੈਲ ਨੂੰ ਰਾਮਨੌਮੀ ਵਰਗੇ ਅਹਿਮ ਦਿਹਾੜਿਆਂ ’ਤੇ ਤਾਂ ਸ਼ਰਧਾਲੂਆਂ ਦੀ ਗਿਣਤੀ ਪੰਜ ਲੱਖ ਤੋਂ 10 ਲੱਖ ਤੱਕ ਪੁੱਜਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਅਨੁਮਾਨ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੱਥੇ ’ਤੇ ਚਿੰਤਾ ਦੀ ਲਕੀਰ ਖਿੱਚਣ ਵਾਲਾ ਹੈ। ਆਚਾਰੀਆ ਸਤੇਂਦਰਦਾਸ ਕਹਿੰਦੇ ਹਨ ਕਿ ਅਸੀਂ 23 ਜਨਵਰੀ ਨੂੰ ਪੰਜ ਲੱਖ ਸ਼ਰਧਾਲੂ ਆਉਣ ਦੇ ਅਨੁਭਵ ’ਚੋਂ ਲੰਘ ਚੁੱਕੇ ਹਾਂ ਪਰ ਇਸ ਤੋਂ ਡੇਢ ਜਾਂ ਦੋ ਗੁਣਾ ਅਤੇ ਜ਼ਿਆਦਾ ਸ਼ਰਧਾਲੂ ਆਉਣ ਦਾ ਅਨੁਮਾਨ ਪਰੇਸ਼ਾਨੀ ਪੈਦਾ ਕਰਨ ਵਾਲਾ ਹੈ।


ਨੇੜ ਭਵਿੱਖ ’ਚ ਹੋਰ ਵਾਧੇ ਦੀ ਸੰਭਾਵਨਾ

ਸ਼ਰਧਾਲੂਆਂ ਦੀ ਆਮਦ ਦਾ ਰੁਝਾਨ ਦੇਖਦਿਆਂ ਨੇੜ ਭਵਿੱਖ ’ਚ ਉਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਵੇਂ ਸ਼ਰਧਾਲੂਆਂ ਦਾ ਪ੍ਰਵਾਹ ਲਘੂ ਭਾਰਤ ਨੂੰ ਦਰਸਾਉਂਦਾ ਹੈ ਪਰ ਇਸ ’ਚ ਦੱਖਣੀ ਭਾਰਤ ਦੇ ਸ਼ਰਧਾਲੂਆਂ ਦੀ ਵਧੇਰਤਾ ਹੈ। ਸਮੀਖਿਅਕਾਂ ਦਾ ਮੰਨਣਾ ਹੈ ਕਿ ਦੂਰ ਵਾਲ ਸੂਬਿਆਂ ਦੇ ਸ਼ਰਧਾਲੂਆਂ ਲਈ ਕੁਝ ਦਿਨ ਹੋਰ ਮੌਕਾ ਦੇਣ ਤੋਂ ਬਾਅਦ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਸ਼ਰਧਾਲੂ ਰਾਮਲਲਾ ਦੇ ਦਰਸ਼ਨ ਜ਼ਿਆਦਾ ਕਰ ਰਹੇ ਹਨ ਤੇ ਜਦੋਂ ਅਜਿਹੇ ਸ਼ਰਧਾਲੂ ਉਮੜਨਗੇ ਤਾਂ ਵੀ ਸ਼ਰਧਾਲੂਆਂ ਦੀ ਗਿਣਤੀ ਇਤਿਹਾਸ ਰਚੇਗੀ।

Comments


Logo-LudhianaPlusColorChange_edited.png
bottom of page