google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅਕਾਲੀ ਸਰਕਾਰ 'ਚ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਖਿਲਾਫ FIR, ਗਲਾਡਾ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ

24/01/2024

ਸਾਬਕਾ ਅਕਾਲੀ ਸਰਕਾਰ 'ਚ ਮੰਤਰੀ ਰਹੇ ਲੁਧਿਆਣਾ ਦੇ ਜਗਦੀਸ਼ ਸਿੰਘ ਗਰਚਾ ਦੇ ਖਿਲਾਫ ਥਾਣਾ ਸਦਰ ਦੀ ਪੁਲਿਸ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਹੈ l ਪੁਲਿਸ ਨੇ ਇਹ ਕਾਰਵਾਈ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ 'ਤੇ ਕੀਤੀ ਹੈ।

ਗਲਾਡਾ ਵੱਲੋਂ ਕੀਤੀ ਗਈ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਲਲਤੋਂ ਦੇ ਪਿੰਡ ਕਰਾਊਨ ਟਾਊਨ ਵਿੱਚ ਰਕਬਾ 70.932 ਏਕੜ ਵਿੱਚ ਕਲੋਨੀ ਡਿਵੈਲਪ ਕਰਨ ਲਈ ਗਰਚਾ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਜੀ ਦੀ ਧਾਰਾ 5ਤਹਿਤ ਲਾਈਸੈਂਸ ਪ੍ਰਾਪਤ ਕੀਤਾ ਸੀl ਗਲਾਡਾ ਅਧਿਕਾਰੀਆਂ ਦੇ ਮੁਤਾਬਕ ਲਾਈਸੈਂਸ ਦੀ ਮਿਆਦ 23 ਦਸੰਬਰ 2013 ਤੱਕ ਸੀ l ਪਰ ਗਰਚਾ ਨੇ ਨਾ ਤਾਂ ਲਾਈਸੈਂਸ ਰੀਨਿਊ ਕਰਵਾਇਆ ਅਤੇ ਨਾ ਹੀ ਕੰਪਲੀਸ਼ਨ ਲਈ ਅਪਲਾਈ ਕੀਤਾl ਗਲਾਡਾ ਅਧਿਕਾਰੀਆਂ ਨੇ ਦੱਸਿਆ ਉਨਾਂ ਦਾ ਮਿਤੀ 2022 ਤੱਕ ਈਡੀਸੀ ਲਾਈਸੈਂਸ ਫੀਸ ਸਮੇਤ ਪੀਨਲ ਵਿਆਜ ਰਕਮ 14 ਕਰੋੜ 33 ਲੱਖ 64,972 ਬਣਦੀ ਹੈ ਜੋ ਜਮਾ ਨਹੀਂ ਕਰਵਾਈ ਗਈ l ਗਲਾਡਾ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਜੀਐਸ ਟਾਊਨਸ਼ਿਪ ਅਤੇ ਸਾਬਕਾ ਮੰਤਰੀ ਗੁਰਦੇਵ ਨਗਰ ਦੇ ਵਾਸੀ ਜਗਦੀਸ਼ ਸਿੰਘ ਗਰਚਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀl


Komentarze


Logo-LudhianaPlusColorChange_edited.png
bottom of page