ਲੁਧਿਆਣਾ, 1 ਜੂਨ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜੱਥੇਦਾਰ ਹਰਭਜਨ ਸਿੰਘ ਡੰਗ ਦੀ ਅਚਨਚੇਤ ਮੌਤ ਹੋਣ ਕਾਰਨ ਪੁਰੇ ਅਕਾਲੀ ਦਲ ਵਿੱਚ ਉਨ੍ਹਾਂ ਦੀ ਬਹੁਤ ਘਾਟ ਮਹਿਸੂਸ ਕੀਤੀ ਜਾਂ ਰਹੀ ਹੈ । ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦਾ ਨਵਾਂ ਪ੍ਰਧਾਨ ਜਲਦੀ ਐਲਾਨ ਕੀਤਾ ਜਾਵੇਗਾ । ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਅਰਜਰਵਰ ਸ੍ਰੀ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਇਲਾਕਾ ਫੀਲਡ ਗੰਜ ਵਿਖੇ ਪੁਰਾਣੇ ਟਕਸਾਲੀ ਲੀਡਰਾਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ । ਵਿਚਾਰਾਂ ਕੀਤੀਆਂ ਕਿ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਕਿਸ ਸ਼ਖ਼ਸੀਅਤ ਨੂੰ ਸੌਂਪੀ ਜਾਵੇ। ਮੀਟਿੰਗ ਵਿੱਚ ਟਕਸਾਲੀ ਆਗੂ ਸਾਬਕਾ ਕੌਂਸਲਰ ਰਵਿੰਦਰ ਪਾਲ ਸਿੰਘ ਖਾਲਸਾ ਤੇ ਹਲਕਾ ਸੈਂਟਰਲ ਤੋਂ ਵਿਧਾਨ ਸਭਾ ਚੋਣ ਲੱੜਣ ਵਾਲੇ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਜ਼ਿਲ੍ਹਾ ਪ੍ਰਧਾਨ ਬਨਾਉਣ ਤੋਂ ਪਹਿਲਾ ਉਸ ਸ਼ਖ਼ਸੀਅਤ ਦਾ ਪਿਛੋਕੜ ਦੀ ਪੜਤਾਲ ਕੀਤੀ ਜਾਵੇ । ਦਰ ਬਦਲੂ ਤੇ ਫਿਰਕਾਪ੍ਰਸਤ ਲੋਕਾਂ ਤੋਂ ਪਰਹੇਜ਼ ਰੱਖਿਆ ਜਾਵੇ । ਸ੍ਰ: ਖਾਲਸਾ ਨੇ ਦੱਸਿਆ ਨਗਰ ਨਿਗਮ ਚੋਣਾਂ ਦਾ ਦੋਰ ਸ਼ੁਰੂ ਹੋ ਚੁੱਕਿਆ ਹੈ । ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਦੀ ਪਹਿਲੀ ਲੋੜ ਹੈ । ਇਸ ਮੌਕੇ ਧਰਮਪਾਲ ਸਿੰਘ ਬਾਜਵਾ, ਮੋਹਿੰਦਰ ਸਿੰਘ ਕੰਡਾ, ਧਿਆਨ ਸਿੰਘ ਮਹਿਤਾ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
Comments