30/01/2024
ਪਿਛਲੇ ਇਕ ਮਹੀਨੇ ਤੋਂ ਧੁੰਦ ਤੇ ਸੁੱਕੀ ਠੰਢ ਦੀ ਮਾਰ ਸਹਿਨ ਕਰ ਰਹੇ ਪੰਜਾਬ ਦੇ ਲੋਕਾਂ ਲਈ ਮੰਗਲਵਾਰ ਤੋਂ ਅਸਮਾਨ ਤੋਂ ਰਾਹਤ ਵਰ੍ਹੇਗੀ ਕਿਉਂਕਿ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਮੰਗਲਵਾਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਦਾ ਇਹ ਕ੍ਰਮ ਤਿੰਨ ਫਰਵਰੀ ਤੱਕ ਚੱਲੇਗਾ। ਮੌਸਮ ਕੇਂਦਰ ਚੰਡੀਗੜ੍ਹ ਦੇ ਸੀਨੀਅਰ ਵਿਗਿਆਨੀ ਡਾ. ਏਕੇ ਸਿੰਘ ਮੁਤਾਬਕ ਪਠਾਨਕੋਟ, ਗੁਰਦਾਸਪੁਰ ਤੇ ਹਿਮਾਚਲ ਦੇ ਨਾਲ ਲਗਦੇ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਬਾਰਿਸ਼ ਹੋਵੇਗੀ। ਜਦਕਿ ਬੁੱਧਵਾਰ ਤੇ ਵੀਰਵਾਰ ਨੂੰ ਪੂਰੇ ਪੰਜਾਬ ’ਚ ਬਾਰਿਸ਼ ਦੀ ਸੰਭਾਵਨਾ ਹੈ। ਇਹ ਬਾਰਿਸ਼ ਧੁੰਧ ਤੇ ਡ੍ਰਾਈ ਕੋਲਡ ਤੋਂ ਰਾਹਤ ਦਿਵਾਏਗੀ। ਧੁੰਦ ਜੋ ਪਿਛਲੇ ਇਕ ਮਹੀਨੇ ਤੋਂ ਪੰਜਾਬ ਦੇ ਵਾਤਾਵਰਨ ’ਚ ਜੰਮ ਕੇ ਬੈਠੀ ਹੈ, ਉਹ ਬਾਰਿਸ਼ ਨਾਲ ਦੂਰ ਹੋਵੇਗੀ।
Opmerkingen