google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹਰ ਲੋੜਵੰਦ ਪ੍ਰਾਣੀ ਦੀ ਮੱਦਦ ਕਰਨਾ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ - ਐਡਵੋਕੇਟ ਬਿਕਰਮ ਸਿੰਘ ਸਿੱਧੂ


ਲੁਧਿਆਣਾ 2 ਅਪ੍ਰੈਲ, 2022

ਸਮਾਜ ਵਿੱਚ ਗਰੀਬ , ਦੱਬੇ ਕੁਚਲੇ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਅਤੇ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਪੈਦਾ ਕਰਨਾ ਮਨੁੱਖਤਾ ਦਾ ਸਭ ਤੋਂ ਵੱਡਾ ਤੇ ਨੇਕ ਕਰਮ ਹੈ । ਇਸ ਨਾਲ ਜਿਥੇ ਧਰਮ ਮਜ਼ਹਬ ਤੋਂ ਉੱਪਰ ਉੱਠ ਕੇ ਇਨਸਾਨ ਜੋ ਖੁਦ ਨਾਰਾਇਣ ਦਾ ਰੂਪ ਹੈ ਉਸ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਉਥੇ ਸਮਾਜ ਵਿੱਚ ਆਪਸੀ ਪਿਆਰ ਤੇ ਇੱਕ ਦੂਜੇ ਦੀ ਮੱਦਦ ਕਰਨ ਦਾ ਉੱਦਮ ਵੀ ਪੈਦਾ ਹੁੰਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਰਿਸ਼ੀ ਨਗਰ ਵਿਖੇ 100 ਤੋਂ ਵੱਧ ਲੋੜਵੰਦ ਬੀਬੀਆਂ ਦੇ ਪਰਿਵਾਰਾਂ ਨੂੰ ਰਾਸ਼ਨ ਵੰਡਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਕਈ ਤਰ੍ਹਾਂ ਦੀਆਂ ਸਹੂਲਤਾਂ ਗਰੀਬ ਲੋਕਾਂ ਨੂੰ ਦੇਣ ਦਾ ਐਲਾਨ ਕਰਦੀਆਂ ਹਨ ਪਰ ਅਸਲੀਅਤ ਵਿੱਚ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਪੂਰੀ ਸਹਾਇਤਾ ਨਹੀਂ ਮਿਲਦੀ ਜਿਸ ਦੇ ਫਲਸਰੂਪ ਸ਼ਹਿਰ ਦੀਆਂ ਕਈ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਅਜਿਹੇ ਪੁੰਨ ਦੇ ਕਾਰਜ ਕਰਦੀਆਂ ਹਨ ਜਿਸ ਨਾਲ ਸਮਾਜ ਦੇ ਅਣਗੌਲੇ ਪਰਿਵਾਰਾਂ ਨੂੰ ਵੱਡੀ ਸਹਾਇਤਾ ਮਿਲਦੀ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਗਰੀਬ ਲੋਕਾਂ ਨੂੰ ਮਿਲਣ ਵਾਲੇ ਅਨਾਜ ਵਿੱਚ ਘੁਟਾਲੇ ਜਨਤਾ ਦੇ ਪ੍ਰਤੱਖ ਹਨ ਅਤੇ ਆਟਾ ਦਾਲ ਸਕੀਮ ਸਾਰੀਆਂ ਹੀ ਸਰਕਾਰਾਂ ਦੇ ਰਾਜ ਦੌਰਾਨ ਫੇਲ਼੍ਹ ਸਾਬਤ ਹੋਈਆਂ ਅਤੇ ਲਾਲਚੀ ਹਾਕਮਾਂ ਨੇ ਰਾਸ਼ਨ ਵਿੱਚ ਵੱਡੇ ਘੁਟਾਲੇ ਕੀਤੇ ਅਤੇ ਹੁਣ ਮੌਜੂਦਾ ਆਮ ਆਦਮੀ ਦੀ ਸਰਕਾਰ ਵੀ ਕੇਵਲ ਐਲਾਨਾਂ ਤੱਕ ਹੀ ਸੀਮਤ ਜਾਪਦੀ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਵਿੱਚ ਗਰੀਬ ਲੋਕਾਂ ਦੀ ਸੇਵਾ ਕਰਨ ਵਾਲੇ ਮਹਾਨ ਵਿਅਕਤੀਆਂ ਤੇ ਸੰਸਥਾਵਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਕੋਈ ਵੀ ਬਜ਼ੁਰਗ ਜਾਂ ਮਾਤਾ , ਪਿਤਾ ਤੇ ਬੱਚਾ ਭੁੱਖਾ ਨਾ ਸੌਵੇਂ । ਐਡਵੋਕੇਟ ਬਿਕਰਮ ਸਿਂਘ ਸਿੱਧੂ ਨੇ ਕਿਹਾ ਆਮ ਆਦਮੀ ਪਾਰਟੀ ਵਲੋਂ ਜੋ ਰਵੱਈਆ ਪਿਛਲੇ ਦਿਨਾਂ ਤੋਂ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਗਰੰਟੀਆਂ ਸੰਬੰਧੀ ਅਪਣਾਇਆ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਤੇ ਬੇਇਮਾਨੀ ਕਰ ਰਹੀ ਹੈ । ਉਹਨਾਂ ਕਿਹਾ ਕਿ ਬਿਜਲੀ ਦੇ ਤਿੰਨ ਸੌ ਮੁਫਤ ਯੂਨਿਟ ਦੇਣ ਵਾਲੀ ਗਰੰਟੀ ਅਜੇ ਹਵਾ ਵਿੱਚ ਹੀ ਲਟਕ ਰਹੀ ਹੈ ਤੇ ਆਮ ਲੋਕ ਮੋਟੇ ਬਿੱਲ ਤੇ ਗਰਮੀ ਦੇ ਦਿਨਾਂ ਵਿੱਚ ਬਿਜਲੀ ਕੱਟਾਂ ਦਾ ਦਰਦ ਸਹਿਣਗੇ । ਇਸ ਰਾਸ਼ਨ ਵੰਡ ਸਮਾਰੋਹ ਵਿੱਚ ਵੱਖ ਸੇਵਾ ਸੁਸਾਇਟੀਆਂ ਦੀ ਮੱਦਦ ਤੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੇ ਨਿੱਜੀ ਯਤਨਾਂ ਸਦਕਾ 100 ਤੌਂ ਵੱਧ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਦਫਤਰ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਮਨੀਸ਼ ਲੱਕੀ ਚੋਪੜਾ , ਐਡਵੋਕੇਟ ਪਰਕਾਸ਼ ਚੋਪੜਾ , ਅਨਿਲੇਸ਼ ਮਿਸ਼ਰਾ , ਘੁਮਾਰ ਮੰਡੀ ਮੰਡਲ ਦੇ ਪ੍ਰਧਾਨ ਸੰਦੀਪ ਵਧਵਾ , ਜਨਰਲ ਸਕੱਤਰ ਬੀਬੀ ਮਨਮਿੰਦਰ ਕੌਰ , ਪ੍ਰਸ਼ੋਤਮ ਕੁਮਾਰ, ਪ੍ਰਭਪ੍ਰੀਤ ਸਿੰਘ , ਕੁਲਦੀਪ ਸ਼ਰਮਾ , ਸੁਮਿਤ ਮੰਗਲਾ , ਏ ਕੇ ਮਦਾਨ , ਕਰਨ ਕੁਮਾਰ , ਰਾਜੇਸ਼ ਕੁਮਾਰ ਸਾਥੀ , ਹਰਜੋਤ ਸਿੰਘ ਅਤੇ ਰਿਸ਼ੀ ਨਗਰ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ ।

Comments


Logo-LudhianaPlusColorChange_edited.png
bottom of page