09/01/2024
ਮਕਰ ਸੰਕ੍ਰਾਂਤੀ ਦਾ ਤਿਉਹਾਰ ਹਰ ਸਾਲ ਸੂਰਜ ਦੇ ਮਕਰ ਰਾਸ਼ੀ 'ਚ ਗੋਚਰ ਕਰਨ ਦੀ ਮਿਤੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 15 ਜਨਵਰੀ ਨੂੰ ਸੂਰਜ ਦੇਵ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਸ ਲਈ ਮਕਰ ਸੰਕ੍ਰਾਂਤੀ ਸਾਲ 2024 'ਚ 15 ਜਨਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਗੰਗਾ ਇਸ਼ਨਾਨ, ਪੂਜਾ-ਪਾਠ, ਤਪੱਸਿਆ ਤੇ ਦਾਨ ਕਰਨ ਦੀ ਪਰੰਪਰਾ ਹੈ। ਸ਼ਾਸਤਰਾਂ 'ਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਸੂਰਜ ਦੇਵਤਾ ਉੱਤਰਾਯਣ ਮਕਰ ਸੰਕ੍ਰਾਂਤੀ ਦੀ ਤਰੀਕ ਨੂੰ ਹੁੰਦੇ ਹਨ। ਇਹ ਸਮਾਂ ਦੇਵਤਿਆਂ ਲਈ ਦਿਨ ਦਾ ਹੁੰਦਾ ਹੈ। ਇਸ ਸਮੇਂ ਦੌਰਾਨ ਰੋਸ਼ਨੀ ਵਧ ਜਾਂਦੀ ਹੈ। ਧਾਰਮਿਕ ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਦੀ ਤਰੀਕ 'ਤੇ ਇਸ਼ਨਾਨ, ਸਿਮਰਨ ਤੇ ਪੂਜਾ ਕਰਨ ਨਾਲ ਅਮੋਘ ਫਲ ਪ੍ਰਾਪਤੀ ਹੁੰਦੀ ਹੈ। ਜੋਤਸ਼ੀਆਂ ਅਨੁਸਾਰ ਮਕਰ ਸੰਕ੍ਰਾਂਤੀ ਦੀ ਤਰੀਕ 'ਤੇ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਪਿਤਰ ਦੋਸ਼ ਤੋਂ ਮੁਕਤੀ ਮਿਲਦੀ ਹੈ। ਨਾਲ ਹੀ ਸਾਧਕ ਨੂੰ ਇੱਛਤ ਫਲ ਮਿਲਦਾ ਹੈ। ਜੇਕਰ ਤੁਸੀਂ ਵੀ ਪਿਤਰ ਦੋਸ਼ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮਕਰ ਸੰਕ੍ਰਾਂਤੀ ਦੀ ਤਰੀਕ 'ਤੇ ਇਸ਼ਨਾਨ ਤੇ ਧਿਆਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਨੂੰ ਇਸ ਇਕ ਚੀਜ਼ ਨਾਲ ਅਭਿਸ਼ੇਕ ਕਰੋ। ਇਸ ਉਪਾਅ ਨੂੰ ਕਰਨ ਨਾਲ ਸੁੱਤੀ ਹੋਈ ਕਿਸਮਤ ਵੀ ਜਾਗ ਜਾਂਦੀ ਹੈ। ਆਓ ਜਾਣਦੇ ਹਾਂ-
ਅਭਿਸ਼ੇਕ ਸਮਾਂ
ਜੋਤਸ਼ੀਆਂ ਅਨੁਸਾਰ ਮਕਰ ਸੰਕ੍ਰਾਂਤੀ 'ਤੇ ਦੁਰਲਭ ਸ਼ਿਵ ਵਾਸ ਦਾ ਯੋਗ ਬਣ ਰਿਹਾ ਹੈ। ਇਸ ਦਿਨ ਭੋਲਾ ਭੰਡਾਰੀ ਦੁਪਹਿਰ 2.16 ਵਜੇ ਤਕ ਕੈਲਾਸ਼ 'ਤੇ ਬਿਰਾਜਮਾਨ ਰਹਿਣਗੇ। ਸ਼ਿਵ ਪੁਰਾਣ ਵਿਚ ਲਿਖਿਆ ਹੈ ਕਿ ਜਦੋਂ ਭਗਵਾਨ ਸ਼ਿਵ ਕੈਲਾਸ਼ 'ਤੇ ਬਿਰਾਜਮਾਨ ਹੁੰਦੇ ਹਨ ਤਾਂ ਅਭਿਸ਼ੇਕ ਕਰਨ ਨਾਲ ਸਾਧਕ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਨਾਲ ਹੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਲਈ ਇਸ ਸਮੇਂ ਤਕ ਤੁਸੀਂ ਭਗਵਾਨ ਸ਼ਿਵ ਦਾ ਅਭਿਸ਼ੇਕਮ ਕਰ ਸਕਦੇ ਹੋ।
ਕਿਵੇਂ ਕਰੀਏ ਅਭਿਸ਼ੇਕ ?
ਜੇਕਰ ਤੁਸੀਂ ਆਪਣੇ ਜੀਵਨ 'ਚ ਚੱਲ ਰਹੇ ਦੁੱਖ ਅਤੇ ਸੰਕਟ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮਕਰ ਸੰਕ੍ਰਾਂਤੀ ਦੀ ਤਰੀਕ 'ਤੇ ਗੰਗਾ ਜਲ ਨਾਲ ਇਸ਼ਨਾਨ ਕਰੋ। ਜੇਕਰ ਸੁਵਿਧਾ ਹੋਵੇ ਤਾਂ ਗੰਗਾ, ਗੋਦਾਵਰੀ, ਨਰਮਦਾ ਸਮੇਤ ਪਵਿੱਤਰ ਨਦੀਆਂ 'ਚ ਇਸ਼ਨਾਨ ਕਰੋ। ਇਸ ਤੋਂ ਬਾਅਦ ਸਫੈਦ ਕੱਪੜੇ ਪਹਿਨ ਕੇ ਭਗਵਾਨ ਸ਼ਿਵ ਨੂੰ ਗਾਂ ਦੇ ਦੁੱਧ ਤੋਂ ਬਣੇ ਸ਼ੁੱਧ ਘਿਓ ਨਾਲ ਅਭਿਸ਼ੇਕ ਕਰੋ। ਇਸ ਸਮੇਂ ਭਗਵਾਨ ਸ਼ਿਵ ਨੂੰ ਕਾਲੇ ਤਿਲ, ਫੁੱਲ, ਬੇਲਪੱਤਰ, ਭੰਗ ਧਤੂਰਾ ਆਦਿ ਚੀਜ਼ਾਂ ਚੜ੍ਹਾਓ। ਪੂਜਾ ਦੌਰਾਨ ਸ਼ਿਵ ਪੰਚਾਕਸ਼ਰੀ ਮੰਤਰ ਦਾ ਜਾਪ ਕਰੋ। ਇਹ ਉਪਾਅ ਕਰਨ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ।
Comments