13 ਅਕਤੂਬਰ
ਸਿੱਖਿਆ ਮੰਤਰੀ ਪੰਜਾਬ ਨੇ ਦੋ ਪ੍ਰਾਇਮਰੀ ਅਧਿਆਪਕਾਂ ਰਾਜੇਸ਼ ਚੌਧਰੀ ਅਤੇ ਨਰੇਸ਼ ਕੁਮਾਰ ਨੂੰ ਨੌਕਰੀ ਤੋਂ ਸਸ੍ਪੇੰਡ ਕਰ ਦਿੱਤਾ ਹੈ, ਸਕੂਲ ’ਚ ਨਿਰੀਖਣ ਦੌਰਾਨ ਪਾਈਆਂ ਗੰਭੀਰ ਖ਼ਾਮੀਆਂ ਤੋਂ ਬਾਅਦ ਸਿੱਖਿਆ ਮੰਤਰੀ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਮੁਅੱਤਲੀ ਦੌਰਾਨ ਇਨ੍ਹਾਂ ਦਾ ਹੈਡਕੁਆਟਰ ਜ਼ਿਲ੍ਹਾ ਤਰਨਤਾਰਨ ਵਿਖੇ ਹੋਵੇਗਾ।ਇਹਨਾਂ ਹੀ ਨਹੀਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖਰੜ ਨੂੰ ਲੰਬੇ ਸਮੇਂ ਤੋਂ ਕਦੇ ਵੀ ਸਕੂਲ ਵਿਚ ਜਾਂਚ ਨਾ ਕਰਨ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਆਪਣੇ ਪੱਤਰ ਵਿਚ ਬੈਂਸ ਨੇ ਹੁਕਮ ਦਿੱਤਾ ਹੈ ਕਿ ਇਸ ਸਕੂਲ ਵਿਚ 64 ਵਿਦਿਆਰਥੀ ਪੜ੍ਹਦੇ ਹਨ ਪਰ ਓਹਨਾ ਦੇ ਨਿਰੀਖਣ ਦੌਰਾਨ ਅੱਦੇ ਤੋਂ ਵੀ ਘਟ ਵਿਦਿਆਰਥੀ ਸਕੂਲ ਪੁਹੰਚੇ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਜਦੋਂ ਪੁਸਤਕ ਪੜ੍ਹਨ ਲਈ ਕਿਹਾ ਗਿਆ ਤਾ ਉਹ ਪੜ੍ਹਨ ਤੋਂ ਅਸਮਰੱਥ ਰਹੇ। ਪਿੰਡ ਦੇ ਲੋਕਾਂ ਨੇ ਵੀ ਦੱਸਿਆ ਹੈ ਕਿ ਇਸ ਸਕੂਲ ਵਿੱਚ ਅਧਿਆਪਕਾਂ ਵੱਲੋਂ ਬਿਲਕੁੱਲ ਪੜ੍ਹਾਈ ਨਹੀਂ ਕਰਵਾਈ ਜਾਂਦੀ। ਇਸ ਤੋਂ ਸਿੱਧ ਹੁੰਦਾ ਹੈ ਕਿ ਲੰਬੇ ਸਮੇਂ ਤੋਂ ਇਸ ਸਕੂਲ ਵਿੱਚ ਕੰਮ ਕਰ ਰਹੇ ਇਨ੍ਹਾਂ ਅਧਿਆਪਕਾਂ ਨੇ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਕਮਾਂ ਵਾਲੇ ਪੱਤਰ ਵਿਚ ਬੈਂਸ ਨੇ ਅੱਗੇ ਲਿਖਿਆ ਹੈ ਕਿ ਸਕੂਲ ਪ੍ਰਬੰਧਾਂ ਵਿੱਚ ਉਕਤ ਗੰਭੀਰ ਕੁਤਾਹੀਆਂ ਕਾਰਨ ਦੋਹਾਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕੀਤਾ ਜਾਂਦਾ ਹੈ।
Comments