27/10/2023
ਜਾਣਕਾਰੀ ਮੁਤਾਬਿਕ, ਜੁਲਾਈ ਵਿਚ ਟਮਾਟਰ ਦੇ ਭਾਅ ਨੇ ਲੋਕਾਂ ਨੂੰ ਰੁਆ ਦਿੱਤਾ ਸੀ, ਉਥੇ ਹੀ ਹੁਣ ਪਿਆਜ਼ ਦੇ ਭਾਅ ਵਿਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।ਮੀਡੀਆ ਰਿਪੋਰਟਾਂ ਮੁਤਾਬਿਕ, ਪਿਆਜ਼ ਦੀਆਂ ਪਰਚੂਨ ਕੀਮਤਾਂ 60 ਰੁਪਏ ਪ੍ਰਤੀ ਕਿੱਲੋ ਤੱਕ ਚਲੀਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ।
ਸਿਰਫ਼ 15 ਦਿਨਾਂ ’ਚ ਪਿਆਜ਼ ਦੀਆਂ ਪਰਚੂਨ ਕੀਮਤਾਂ ’ਚ 50 ਫ਼ੀਸਦੀ ਦਾ ਇਜ਼ਾਫ਼ਾ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਆਜ਼ ਦੀਆਂ ਕੀਮਤਾਂ ‘ਚ ਦਸੰਬਰ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਨਵੀਂ ਫਸਲ ਦੀ ਆਮਦ ਵਿੱਚ ਵੀ ਦੇਰੀ ਹੈ, ਜੋ ਲਗਭਗ ਦੋ ਮਹੀਨੇ ਦੀ ਦੇਰੀ ਨਾਲ ਆਉਣ ਦੀ ਉਮੀਦ ਹੈ। ਬਾਜ਼ਾਰਾਂ ਵਿੱਚ ਪਿਆਜ਼ ਦੀ ਘੱਟ ਰਹੀ ਆਮਦ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਹੈ।ਪਿਛਲੇ ਪੰਦਰਵਾੜੇ ਦੌਰਾਨ ਸਟੋਰ ਕੀਤੇ ਪਿਆਜ਼ ਦੀ ਆਮਦ ਲਗਭਗ 40 ਪ੍ਰਤੀਸ਼ਤ ਘੱਟ ਗਈ ਹੈ। ਪਿਆਜ ਦੀ ਆਮਦ ਪਹਿਲਾਂ ਪ੍ਰਤੀ ਦਿਨ ਲਗਭਗ 400 ਵਾਹਨ (ਹਰੇਕ 10 ਟਨ) ਸੀ ਜੋ ਘੱਟ ਕੇ ਤੋਂ ਲਗਭਗ 250 ਵਾਹਨਾਂ ਤੱਕ ਪਹੁੰਚ ਗਈ ਹੈ।
Comments