6 ਅਕਤੂਬਰ
ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਈਡੀ ਨੇ ਉਨ੍ਹਾਂ ਦੇ ਤਿੰਨ ਕਰੀਬੀਆਂ ਨੂੰ ਤਲਬ ਕੀਤਾ ਹੈ। ਸੰਜੇ ਸਿੰਘ ਦੇ ਕਰੀਬੀ ਸਰਵੇਸ਼ ਮਿਸ਼ਰਾ ਤੇ ਵਿਵੇਕ ਤਿਆਗੀ ਨੂੰ ਅੱਜ ਹੀ ਈਡੀ ਨੇ ਪੇਸ਼ ਹੋਣ ਨੂੰ ਕਿਹਾ ਹੈ। ਸੰਜੇ ਸਿੰਘ ਨੂੰ ਬੁੱਧਵਾਰ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ। ਹੁਣ ਉਨ੍ਹਾਂ ਦੇ 3 ਸਹਿਯੋਗੀਆਂ ਨੂੰ ਈਡੀ ਨੇ ਸੰਮਨ ਭੇਜਿਆ ਹੈ। ਸੰਜੇ ਸਿੰਘ ਦੀ ਕਸਟੱਡੀ ਮੰਗਦੇ ਸਮੇਂ ਈਡੀ ਨੇ ਸਰਵੇਸ਼ ਦੇ ਨਾਂ ਦਾ ਵੀ ਜ਼ਿਕਰ ਕੀਤਾ ਸੀ। ਈਡੀ ਨੇ ਸਰਵੇਸ਼ ਮਿਸ਼ਰਾ ਤੇ ਵਿਵੇਕ ਤਿਆਗੀ ਨੂੰ ਪੁੱਛਗਿਛ ਲਈ ਬੁਲਾਇਆ ਹੈ।
ਕੋਰਟ ਨੇ ਸੰਜੇ ਸਿੰਘ ਨੂੰ 5 ਦਿਨ ਦੀ ਈਡੀ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਈਡੀ ਵੱਲੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਗਲਤ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਜੇਲ੍ਹ ਵਿਚ ਬੰਦ ਹਨ। ਦਰਅਸਲ ਸਿਸੌਦੀਆ ਦੇ ਕਰੀਬੀ ਮੰਨੇ ਜਾਣ ਵਾਲੇ ਕਾਰੋਬਾਰੀ ਦਿਨੇਸ਼ ਅਰੋੜਾ ਕਥਿਤ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਸੀ। ਬਾਅਦ ਵਿਚ ਉਹ ਸਰਕਾਰੀ ਗਵਾਹ ਬਣ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸੰਜੇ ਸਿੰਘ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਨ੍ਹਾਂ ਨੂੰ ਝੂਠੇ ਦੋਸ਼ਾਂ ਵਿਚ ਫਸਾਇਆ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਸੰਜੇ ਸਿੰਘ ਦੀ ‘ਸ਼ਰਾਬ ਘਪਲੇ’ ਵਿਚ ਗ੍ਰਿਫਤਾਰੀ ਤੋਂ ਘਬਰਾਇਆ ਹੋਇਆ ਹੈ ਤੇ ਉਨ੍ਹਾਂ ਨੂੰ ਬਚਾਉਣ ਲਈ ਭਾਰਤੀ ਮਾਤਰਾ ਵਿਚ ਸਾਧਨਾਂ ‘ਤੇ ਖਰਚ ਕਰ ਰਿਹਾ ਹੈ।
Comments