30 ਅਕਤੂਬਰ
ਲੁਧਿਆਣਾ-ਦਿੱਲੀ ਹਾਈਵੇ 'ਤੇ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਹਾਦਸਾ ਸ਼ੇਰਪੁਰ ਚੌਕ 'ਚ ਦਾਦਾ ਮੋਟਰਜ਼ ਦੇ ਸਾਹਮਣੇ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ Swift ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸ਼ਤੀਗ੍ਰਸ੍ਤ ਹੋ ਗਿਆ। ਹਾਦਸੇ ਵਾਲੀ ਥਾਂ ਦੇ ਕੋਲ ਮੌਜੂਦ ਕੁਝ ਲੋਕਾਂ ਦਾ ਕਹਿਣਾ ਸੀ ਕਿ ਤੇਜ਼ ਰਫਤਾਰ ਦੇ ਕਾਰਨ ਸਵਿਫਟ ਕਾਰ ਆਪਣਾ ਸੰਤੁਲਨ ਗੁਆ ਬੈਠੀ। ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਸਨੇ ਇਕ ਰਿਕਸ਼ਾ, ਸਾਈਕਲ ਤੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ 'ਚ ਫੱਟੜ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਮਾਰੇ ਗਏ ਵਿਅਕਤੀ ਦੀ ਪਛਾਣ ਹੈਬੋਵਾਲ ਵਾਸੀ ਦਲੀਪ ਸ਼ਾਹ ਵਜੋਂ ਹੋਈ ਹੈ। ਫੱਟੜ ਹੋਏ ਵਿਅਕਤੀ ਪ੍ਰਤਾਪ ਨਗਰ ਦੇ ਵਾਸੀ ਰਾਮ ਬਚਨ ਅਤੇ ਪ੍ਰੇਮ ਚੰਦ ਦਾ ਇਲਾਜ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ। ਜ਼ਖ਼ਮੀਆਂ ਨੇ ਕਿਹਾ ਕਿ ਜਦ ਉਹ ਕੰਮ ਤੋਂ ਵਾਪਸ ਪਰਤ ਰਹੇ ਸੀ ਤਾਂ ਉਹ ਤੇਜ਼ ਰਫਤਾਰ ਕਾਰ ਦੀ ਚਪੇਟ 'ਚ ਆ ਗਏ। ਹਾਦਸਾ ਇਸ ਕਦਰ ਭਿਆਨਕ ਸੀ ਕਿ ਟੱਕਰ ਵੱਜਦੇ ਹੀ ਕਾਰ ਦੇ ਏਅਰਬੈਗ ਖੁੱਲ੍ਹ ਗਏ ਤੇ ਡਰਾਈਵਰ ਬਚ ਗਿਆ। ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Comentários