27 ਅਕਤੂਬਰ
ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਮਾ ਭਾਰਤੀ ਨੇ ਰਾਜਨੀਤੀ ਤੋਂ ਅਤੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਖ਼ਬਰ ਹੈ ਕਿ ਉਹ ਹੁਣ ਹਿਮਾਲਿਆ ਵਿਚ ਤਪੱਸਿਆ ਕਰਨ ਜਾ ਰਹੀ ਹੈ।ਅਤੇ ਉਹ ਸ਼ੁੱਕਰਵਾਰ ਨੂੰ ਹਿਮਾਲਿਆ ਲਈ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਕ ਉਹ ਕੁਝ ਦਿਨ ਹਿਮਾਲਿਆ 'ਚ ਰਹਿ ਕੇ ਤਪੱਸਿਆ ਕਰੇਗੀ। ਇਸ ਦੌਰਾਨ ਉਹ ਮੰਥਨ ਕਰਨਗੇ।ਜਾਣਕਾਰੀ ਮੁਤਾਬਕ ਉਮਾ ਭਾਰਤੀ ਕੁਝ ਦਿਨ ਬਦਰੀਨਾਥ ਅਤੇ ਕੁਝ ਦਿਨ ਕੇਦਾਰਨਾਥ ਧਾਮ 'ਚ ਰੁਕੇਗੀ।
ਤੁਹਾਨੂੰ ਦੱਸ ਦੇਈਏ ਕਿ ਉਮਾ ਭਾਰਤੀ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕੇਂਦਰ ਵਿੱਚ ਪਹਿਲੀ ਜਲ ਸ਼ਕਤੀ ਮੰਤਰੀ ਬਣੀ ਸੀ। ਉਮਾ ਭਾਰਤੀ ਨੇ ਨਮਾਮੀ ਗੰਗੇ ਪ੍ਰੋਜੈਕਟ ਰਾਹੀਂ ਗੰਗਾ ਦੀ ਸਫ਼ਾਈ ਮੁਹਿੰਮ ਵੀ ਸ਼ੁਰੂ ਕੀਤੀ ਸੀ, ਜੋ ਅਜੇ ਵੀ ਜਾਰੀ ਹੈ।
Comments