27 ਅਕਤੂਬਰ
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਵਿਚ ਡਾ. ਗੁਰਵੀਨ ਕੌਰ ਪੁੱਤਰੀ ਭੁਪਿੰਦਰ ਸਿੰਘ ਬਾਜਵਾ ਨਾਲ ਹੋਵੇਗਾ। ਰਿਸੈਪਸ਼ਨ 8 ਨਵੰਬਰ ਨੂੰ ਹੋਵੇਗੀ।
ਡਾ. ਗੁਰਵੀਨ ਕੌਰ ਕਿੱਤੇ ਪੱਖੋਂ ਡਾਕਟਰ ਹਨ ਤੇ ਰੇਡੀਓਲਾਜਿਸਟ ਹਨ। ਇਹ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਮਗਰੋਂ ਮੇਰਠ ਵਿਚ ਸੈਟਲ ਹੋ ਗਿਆ ਸੀ।
ਲੜਕੀ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ ਤੇ ਉਹ ਹਾਂਗਜ਼ੂ ਵਿਖੇ ਹੋਈਆਂ ਏਡੀਆਈ ਖੇਡਾਂ ਵਿਚ ਭਾਰਤੀ ਦਲ ਦੇ ਚੈਫ ਡੀ ਮਿਸ਼ਨ ਸਨ।
ਆਨੰਦ ਕਾਰਜ ਤੇ ਰਿਸੈਪਸ਼ਨ ਦੋਵੇਂ ਪਰਿਵਾਰਕ ਪ੍ਰੋਗਰਾਮ ਹੀ ਹੋਣਗੇ।
Commenti