25 ਅਕਤੂਬਰ
ਸਾਬਕਾ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਆਪਣੀ ਅੰਤਿਮ ਯਾਤਰਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਸਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਸਮੇਤ ਕ੍ਰਿਕਟ ਜਗਤ ਦੇ ਸਾਰੇ ਦਿੱਗਜ ਸ਼ਮਸ਼ਾਨਘਾਟ 'ਤੇ ਮੌਜੂਦ ਸਨ ਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਅਤੇ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਦੇ ਪੁੱਤਰ ਅੰਗਦ ਬੇਦੀ ਨੇ ਚਿਤਾ ਨੂੰ ਅਗਨ ਭੇਟ ਕੀਤਾ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅੰਜੂ ਬੇਦੀ, ਬੇਟੀ ਅੰਕਿਤਾ ਬੇਦੀ, ਪੁੱਤਰ ਅੰਗਦ ਬੇਦੀ ਤੇ ਨੂੰਹ ਨੇਹਾ ਧੂਪੀਆ ਬੇਦੀ ਹਨ।
ਇਨ੍ਹਾਂ ਵਿੱਚ ਸਾਬਕਾ ਕ੍ਰਿਕਟਰ ਮਦਨਲਾਲ, ਪਦਮਸ਼੍ਰੀ ਜਤਿੰਦਰ ਸਿੰਘ, ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ, ਕਪਿਲ ਦੇਵ, ਵਰਿੰਦਰ ਸਹਿਵਾਗ, ਡੀਡੀਸੀਏ ਦੇ ਪ੍ਰਧਾਨ ਰੋਹਨ ਜੇਤਲੀ, ਅਜੈ ਜਡੇਜਾ, ਜ਼ਹੀਰ ਖਾਨ, ਚੇਤਨ ਸ਼ਰਮਾ, ਆਸ਼ੀਸ਼ ਨਹਿਰਾ, ਸਾਬਕਾ ਭਾਰਤੀ ਕ੍ਰਿਕਟਰ ਅਤੇ ਕੋਚ ਗੁਰਚਰਨ ਸਿੰਘ, ਮਨਿੰਦਰ ਸਿੰਘ, ਮੁਹੰਮਦ ਅਜ਼ਹਰੂਦੀਨ, ਡੀਡੀਸੀਏ ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ, ਬੇਦੀ ਦੇ ਦੋਸਤ ਸਮੀਰ ਬਹਾਦੁਰ, ਸੰਸਦ ਮੈਂਬਰ ਰਮੇਸ਼ ਬਿਧੂੜੀ, ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੀਕੇ ਖੰਨਾ, ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ, ਸਾਬਕਾ ਕ੍ਰਿਕਟਰ ਸਬਾ ਕਰੀਮ, ਸੁਰਿੰਦਰ ਖੰਨਾ, ਮੁਰਲੀ ਕਾਰਤਿਕ ਵੀ ਮੌਜੂਦ ਸਨ।
ਬਿਸ਼ਨ ਸਿੰਘ ਬੇਦੀ ਨੇ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ 77 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਨ੍ਹਾਂ ਨੇ 22 ਅੰਤਰਰਾਸ਼ਟਰੀ ਮੈਚਾਂ 'ਚ ਭਾਰਤ ਦੀ ਕਪਤਾਨੀ ਕੀਤੀ ਸੀ। 1970 ਦੇ ਦਹਾਕੇ 'ਚ ਉਨ੍ਹਾਂ ਆਪਣੀਆਂ ਸਪਿਨਿੰਗ ਗੇਂਦਾਂ ਨਾਲ ਸਭ ਤੋਂ ਮਜ਼ਬੂਤ ਬੱਲੇਬਾਜ਼ਾਂ ਨੂੰ ਵੀ ਹਰਾਇਆ ਸੀ।
Kommentare