>>>>ਹਲਕਾ ਆਤਮਾ ਨਗਰ ਤੋਂ ਬਾਬਾ ਸੁਬੇਗ ਸਿੰਘ,ਬਾਬਾ ਗੁਰਦੀਪ ਸਿੰਘ, ਬਾਬਾ ਰਣਜੋਧ ਸਿੰਘ, ਰਾਮਚੰਦਰ ਅਤੇ ਹਲਕਾ ਉਤਰੀ ਤੋਂ ਰੀਟਾ ਮਲਹੋਤਰਾ,ਸੰਜੀਵ ਮਲਹੋਤਰਾ ਅਤੇ ਨੀਤਿਕਾ ਜੈਨ ਭਾਜਪਾ ਵਿੱਚ ਹੋਏ ਸ਼ਾਮਲ
ਲੁਧਿਆਣਾ, 26 ਸਤੰਬਰ
ਸਥਾਨਕ ਭਾਜਪਾ ਜ਼ਿਲਾ ਦਫਤਰ ਦੁੱਗਰੀ ਵਿਖੇ ਜ਼ਿਲਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕੁਝ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ।ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਹਲਕਾ ਆਤਮਾ ਨਗਰ ਤੋਂ ਬਾਬਾ ਬੁੱਢਾ ਦਲ ਤੋਂ ਅਕਾਲੀ ਦਲ ਛੱਡ ਕੇ ਬਾਬਾ ਸੁਬੇਗ ਸਿੰਘ, ਬਾਬਾ ਗੁਰਦੀਪ ਸਿੰਘ, ਬਾਬਾ ਰਣਜੋਧ ਸਿੰਘ, ਰਾਮਚੰਦਰ ਅਤੇ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੀ ਵਾਰਡ ਨੰ.93 ਦੀ ਮੀਤ ਪ੍ਰਧਾਨ ਰੀਟਾ ਮਲਹੋਤਰਾ, ਟਰੈਂਡ ਵਿੰਗ ਦੇ ਸੰਯੁਕਤ ਸਕੱਤਰ ਸੰਜੀਵ ਮਲਹੋਤਰਾ ਅਤੇ ਵੂਮੈਨ ਵੈਲਫੇਅਰ ਸੁਸਾਇਟੀ ਰਘੁਵੀਰ ਪਾਰਕ ਦੀ ਪ੍ਰਧਾਨ ਨੀਤਿਕਾ ਜੈਨ ਨੂੰ ਸਿਰੋਪਾ ਪਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖ ਕੇ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਹੁਣ ਆਮ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕਾਂ ਨੇ ਜਿਸ ਬਦਲਾਅ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ।ਉਸ ਵਿੱਚ ਆਮ ਆਦਮੀ ਪਾਰਟੀ ਨਿਕੰਮੀ ਸਾਬਤ ਹੋਈ ਹੈ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਵਿੱਚ ਜੋ ਕੁਝ ਕਿਹਾ ਸੀ ਉਹ ਕਰਕੇ ਦਿਖਾਇਆ। ਜਿਸ ਨੂੰ ਦੇਖਦਿਆਂ ਹੋਇਆਂ ਹੁਣ ਲੋਕ ਭਾਜਪਾ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਮੌਕੇ ਤੇ ਭਾਜਪਾ ਦੇ ਪੂਰਵ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ,ਪ੍ਰਵੀਨ ਬਾਂਸਲ,ਸੀਨੀਅਰ ਨੇਤਾ ਰਮੇਸ਼ ਸ਼ਰਮਾ,ਜਿਲਾ ਜਨਰਲ ਸਕੱਤਰ ਡਾ.ਕਨਿਕਾ ਜਿੰਦਲ,ਸਰਦਾਰ ਨਰੇਂਦਰ ਸਿੰਘ ਮੱਲ੍ਹੀ,ਜ਼ਿਲ੍ਹਾ ਮੀਤ ਪ੍ਰਧਾਨ ਡਾ: ਨਿਰਮਲ ਨਈਅਰ,ਮਨੀਸ਼ ਚੋਪੜਾ,ਸੁਮਨ ਵਰਮਾ,ਸਕੱਤਰ ਨਵਲ ਜੈਨ,ਹਰਪ੍ਰੀਤ ਸਿੰਘ ਮੋਨੂੰ, ਸੰਜੀਵ ਧੀਮਾਨ, ਅਮਾਨਤ ਗਿੱਲ, ਕ੍ਰਾਂਤੀ ਡੋਗਰਾ, ਰਾਜੇਸ਼ ਸ਼ਰਮਾ, ਅਦਿੱਤਿਆ ਭੋਲਾ ਆਦਿ ਹਾਜ਼ਰ ਸਨ |
댓글