13 ਅਕਤੂਬਰ
ਹਾਲ ਹੀ ਵਿਚ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੇ ਨਤੀਜੇ ਘੋਸ਼ਿਤ ਹੋਏ ਹਨ। ਜਿਸ ਵਿੱਚ ਪੰਜਾਬ ਦੇ ਕਈ ਨੌਜਵਾਨ ਮੁੰਡੇ ਕੁੜੀਆਂ ਜੱਜ ਬਣ ਰਹੇ ਹਨ। ਪਹਿਲਾਂ 2 ਲਿਖਤੀ ਟੈਸਟ ਹੁੰਦੇ ਹਨ ਜਿਸ ਮਗਰੋਂ ਹਾਈ ਕੋਰਟ ਦੇ ਜੱਜਾਂ ਵੱਲੋਂ ਇੰਟਰਵਿਊ ਲੈਣ ਤੋਂ ਬਾਅਦ ਫਾਈਨਲ ਨਤੀਜਿਆਂ ਦਾ ਐਲਾਨ ਕੀਤਾ ਜਾਂਦਾ ਹੈ।
ਲੁਧਿਆਣਾ ਸ਼ਹਿਰ ਦੀਆਂ 2 ਧੀਆਂ ਨੇ ਜੱਜ ਬਣ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਇਸ ਵਿੱਚ ਰੀਆ ਗੋਇਲ ਜਿਹਨਾਂ ਦੀ ਉਮਰ 26 ਸਾਲ ਹੈ ਉਹਨਾਂ 48ਵਾਂ ਰੈਂਕ ਹਾਸਿਲ ਕੀਤਾ ਅਤੇ ਦੂਜੀ ਲੜਕੀ ਕਿਊਰੀ ਕਟਾਰੀਆ ਹੈ ਜਿਸ ਨੇ 24ਵਾਂ ਰੈਂਕ ਹਾਸਿਲ ਕੀਤਾ ਹੈ। ਦੋਵਾਂ ਦੇ ਘਰ ਵਿਚ ਖੁਸ਼ਨੁਮਾ ਮਾਹੌਲ ਹੈ ਅਤੇ ਲੋਕਾਂ ਵੱਲੋ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ,ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਸਾਡੀ ਬੇਟੀਆਂ ਨੇ ਇਹ ਮੁਕਾਮ ਹਾਸਲ ਕਰ ਸਾਡਾ ਨਾਂ ਰੌਸ਼ਨ ਕੀਤਾ ਹੈ।
Comentários