10 ਅਕਤੂਬਰ
ਭ੍ਰਿਸ਼ਟਾਚਾਰ ਮਾਮਲੇ 'ਚ ਹਰਿਆਣਾ ਦੇ ਸੀਨੀਅਰ IAS ਅਧਿਕਾਰੀ ਵਿਜੇ ਦਹੀਆ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਦਰਸਲ IAS ਵਿਜੇ ਦਹੀਆ ਨੂੰ ਪੰਚਕੂਲਾ ਦੀ ਸੇਜਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੀਨੀਅਰ IAS ਅਧਿਕਾਰੀ ਵਿਜੇ ਦਹੀਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਰੋਜ਼ਗਾਰ ਕੌਸ਼ਲ ਨਿਗਮ 'ਚ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ 'ਚ ਪੂਨਮ ਚੋਪੜਾ ਨੂੰ ਵੀ ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਰਿਸ਼ਵਤ ਦੇ ਪੰਜ ਲੱਖ ਰੁਪਏ ਵੀ ਬਰਾਮਦ ਕੀਤੇ ਗਏ।
ਸ਼ਿਕਾਇਤਕਰਤਾ ਰਿੰਕੂ ਮਨਚੰਦਾ ਨੇ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪੂਨਮ ਚੋਪੜਾ ਨੇ ਹਰਿਆਣਾ ਰੁਜ਼ਗਾਰ ਕੌਸ਼ਲ ਨਿਗਮ ਦੇ ਤਤਕਾਲੀ ਕਮਿਸ਼ਨਰ ਵਿਜੇ ਦਹੀਆ ਨਾਲ ਉਸਦੇ ਸਾਹਮਣੇ ਵਟਸਐਪ 'ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 40 ਲੱਖ ਰੁਪਏ ਦੀ ਅਦਾਇਗੀ ਕਰਵਾਉਣ ਲਈ 2 ਲੱਖ ਰੁਪਏ ਐਡਵਾਂਸ ਦਿੱਤੇ ਸਨ।
ਜਿਸ ਦਿਨ ਸ਼ਿਕਾਇਤਕਰਤਾ ਪੂਨਮ ਚੋਪੜਾ ਨੂੰ 3 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੇਣ ਆਇਆ ਤਾਂ ਉਸ ਦਿਨ ਵੀ ਉਸ ਨੇ ਸ਼ਿਕਾਇਤਕਰਤਾ ਦੇ ਸਾਹਮਣੇ ਵਿਜੇ ਦਹੀਆ ਨਾਲ ਗੱਲ ਕੀਤੀ। ਪੂਨਮ ਚੋਪੜਾ ਨੇ ਉਸ ਨੂੰ ਦੱਸਿਆ ਕਿ ਪਹਿਲਾਂ ਦੋ ਲੱਖ ਰੁਪਏ ਅਤੇ ਹੁਣ ਤਿੰਨ ਲੱਖ ਰੁਪਏ ਆ ਚੁੱਕੇ ਹਨ। ਇਸ ਤੋਂ ਬਾਅਦ ਬਿਊਰੋ ਨੇ ਮਹਿਲਾ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਉਸ ਸਮੇਂ ਪੂਨਮ ਚੋਪੜਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਸੀ।
Комментарии