11 ਅਕਤੂਬਰ
ਭਾਰਤ ਦੇ ਪੰਜ ਰਾਜਾਂ ਵਿੱਚ ਚੋਣ ਤਰੀਕਾਂ ਦੇ ਐਲਾਨ ਮਗਰੋਂ ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ 162 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ।
ਸੋਮਵਾਰ ਨੂੰ ਭਾਜਪਾ ਨੇ ਰਾਜਸਥਾਨ ਤੋਂ 41, ਮੱਧ ਪ੍ਰਦੇਸ਼ ਤੋਂ 57 ਅਤੇ ਛੱਤੀਸਗੜ੍ਹ ਤੋਂ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਰਾਜਸਥਾਨ ਦੀ ਇਹ ਪਹਿਲੀ, ਮੱਧ ਪ੍ਰਦੇਸ਼ ਦੀ ਚੌਥੀ ਅਤੇ ਛੱਤੀਸਗੜ੍ਹ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਰਾਜਸਥਾਨ ‘ਚ ਹੁਣ ਤੱਕ 7 ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਮਿਲੀਆਂ |
ਜ਼ਿਕਰਯੋਗ ਹੈ ਕਿ ਭਾਜਪਾ ਨੇ ਰਾਜਸਥਾਨ ‘ਚ ਹੁਣ ਤੱਕ 7 ਸੰਸਦ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਹਨ। ਨਰਿੰਦਰ ਕੁਮਾਰ ਨੂੰ ਮੰਡਵਾ ਸੀਟ ਤੋਂ, ਕਿਰੋਦੀਲਾਲ ਮੀਨਾ ਨੂੰ ਸਵਾਈ ਮਾਧੋਪੁਰ, ਬਾਬਾ ਬਾਲਕਨਾਥ ਤਿਜਾਰਾ ਤੋਂ, ਭਗੀਰਥ ਚੌਧਰੀ ਨੂੰ ਕਿਸ਼ਨਗੜ੍ਹ, ਰਾਜਵਰਧਨ ਸਿੰਘ ਰਾਠੌਰ ਨੂੰ ਝੋਟਵਾੜਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਦੀਆ ਕੁਮਾਰੀ ਨੂੰ ਵਿਦਿਆਧਰ ਨਗਰ ਤੋਂ ਅਤੇ ਦੇਵਜੀ ਪਟੇਲ ਨੂੰ ਸੈਂਚੋਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਛੱਤੀਸਗੜ੍ਹ ‘ਚ ਹੁਣ ਤੱਕ ਭਾਜਪਾ ਨੇ 3 ਸੰਸਦ ਮੈਂਬਰ ਉਤਾਰੇ ,ਜਦ ਕਿ ਛੱਤੀਸਗੜ੍ਹ ‘ਚ ਭਾਜਪਾ ਨੇ ਦੂਜੀ ਸੂਚੀ ‘ਚ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇੱਥੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰੇਣੁਕਾ ਸਿੰਘ ਭਰਤਪੁਰ-ਸੋਨਹਟ ਸੀਟ ਤੋਂ, ਗੋਮਤੀ ਸਾਈਂ ਪਥਲਗਾਓਂ ਸੀਟ ਤੋਂ ਅਤੇ ਬਿਲਾਸਪੁਰ ਦੇ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਅਰੁਣ ਸਾਓ ਲੋਰਮੀ ਸੀਟ ਤੋਂ ਚੋਣ ਲੜਨਗੇ।
ਮੱਧ ਪ੍ਰਦੇਸ਼ ਵਿੱਚ ਤਿੰਨ ਮੰਤਰੀਆਂ ਸਮੇਤ ਸੱਤ ਸੰਸਦ ਮੈਂਬਰ ਚੋਣ ਮੈਦਾਨ ਵਿੱਚ, ਇਸ ਵਾਰ ਭਾਜਪਾ ਨੇ ਮੱਧ ਪ੍ਰਦੇਸ਼ ਵਿੱਚ ਤਿੰਨ ਕੇਂਦਰੀ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮੋਰੇਨਾ ਜ਼ਿਲ੍ਹੇ ਦੀ ਦਿਮਨੀ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਵੀ ਵਿਧਾਨ ਸਭਾ ਚੋਣ ਲੜਨਗੇ। ਜਬਲਪੁਰ ਦੇ ਸੰਸਦ ਰਾਕੇਸ਼ ਸਿੰਘ ਜਬਲਪੁਰ ਪੱਛਮੀ ਸੀਟ ਤੋਂ ਚੋਣ ਲੜਨਗੇ। ਭਾਜਪਾ ਨੇ ਸਿੱਧੀ ਤੋਂ ਸੰਸਦ ਮੈਂਬਰ ਰੀਤੀ ਪਾਠਕ ਅਤੇ ਸਤਨਾ ਤੋਂ ਸਤਨਾ ਤੋਂ ਸੰਸਦ ਮੈਂਬਰ ਗਣੇਸ਼ ਸਿੰਘ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਹੋਸ਼ੰਗਾਬਾਦ ਦੇ ਸੰਸਦ ਮੈਂਬਰ ਉਦੈ ਪ੍ਰਤਾਪ ਸਿੰਘ ਨੂੰ ਗਦਰਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ।
Comments