9 ਅਕਤੂਬਰ
ਲੁਧਿਆਣਾ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਵੱਡੇ ਭਰਾ ਦੇ ਦਿਹਾਂਤ ਤੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਹਨ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੱਡੇ ਭਰਾ ਨੂੰ ਨਮ ਅੱਖਾਂ ਨਾਲ ਅਲਵਿਦਾ ਕਿਹਾ ,ਦਸ ਦਈਏ ਕੀ ਸੰਜੀਵ ਅਰੋੜਾ ਦੇ ਭਰਾ ਦਾ 64 ਸਾਲਾਂ ਦੀ ਉਮਰ 'ਚ ਦੇਹਾਂਤ ਹੋਇਆ ,ਜਿਸਦਾ ਸੰਸਦ ਮੈਂਬਰ ਸੰਜੀਵ ਅਰੋੜਾ ਨੂੰ ਬਹੁਤ ਸਦਮਾ ਵੀ ਲੱਗਿਆ। ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਸਭਾ 10 ਅਕਤੂਬਰ 2023 ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 4 ਵਜੇ ਤਕ ਵਿਸਲਿੰਗ ਵੁੱਡਸ, ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਹੋਵੇਗੀ ।
ਜਦੋਂ ਸ਼ਹਿਰ ਵਾਸੀਆਂ ਨੂੰ ਰਾਜੀਵ ਅਰੋੜਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਰਾਜੀਵ ਅਰੋੜਾ ਦਾ ਸੁਪਨਾ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣ ਦਾ ਸੀ ਪਰ ਕਿਸਮਤ ਵਿਚ ਕੁਝ ਹੋਰ ਹੀ ਸੀ।ਉਨ੍ਹਾਂ ਦਾ ਅੰਤਿਮ ਸੰਸਕਾਰ ਕੇਵੀਐਮ ਸਕੂਲ ਨੇੜੇ ਸਿਵਲ ਲਾਈਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ, ਪ੍ਰਸ਼ਾਸਨਿਕ ਅਧਿਕਾਰੀ, ਸਿਆਸਤਦਾਨ, ਸਮਾਜਿਕ ਅਤੇ ਧਾਰਮਿਕ ਆਗੂ, ਉੱਘੇ ਉਦਯੋਗਪਤੀ, ਸਿੱਖਿਆ ਸ਼ਾਸਤਰੀ ਅਤੇ ਹੋਰ ਹਾਜ਼ਰ ਸਨ।
Comments