google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਿਕਾਸ ਪੁਰਸ਼ ਅਵਾਰਡ ਨਾਲ ਸਨਮਾਨਿਤ

ਲੁਧਿਆਣਾ:29 ਅਕਤੂਬਰ

ਹਲਕਾ ਪੂਰਵੀ ਦੇ ਮੋਤੀ ਨਗਰ ਵਿਖੇ ਇਲਾਕਾ ਵਾਸੀਆਂ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਸਮੂਹ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਅਗਵਾਈ ਹੇਠ ਕੀਤਾ ਗਿਆ । ਇਸ ਦੌਰਾਨ ਮੁੱਖ ਤੌਰ ਤੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਮੂਹ ਪਾਰਟੀ ਵਰਕਰਾਂ ਦੇ ਨਾਲ - ਨਾਲ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਹਲਕੇ ਅੰਦਰ ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਗਰੇਵਾਲ ਨੂੰ ਵਿਕਾਸ ਪੁਰਸ਼ ਅਵਾਰਡ ਨਾਲ ਸਨਮਾਨਿਤ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਸਨਮਾਨ ਜੋ ਤੁਸੀਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਲੀਡ ਦੇ ਕੇ ਜੋ ਸੇਵਾ ਦਾ ਮੌਕਾ ਦਿੱਤਾ ਹੈ, ਉਸ ਸਨਮਾਨ ਲਈ ਮੈਂ ਤੁਹਾਡਾ ਹਮੇਸ਼ਾ ਰਿਣੀ ਰਹਾਂਗਾ । ਉਹਨਾਂ ਕਿਹਾ ਕਿ ਮੈਂ ਤੁਹਾਡਾ ਸੇਵਾਦਾਰ ਹਾਂ ਤੇ ਹਮੇਸ਼ਾ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਂਦਾ ਰਹਾਂਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬੇ ਅੰਦਰ ਵਿਕਾਸ ਕਰਵਾਉਣ ਦੇ ਨਾਲ ਨਾਲ ਪੜਾਈ ਦਵਾਈ ਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨਾ , ਉਹਨਾਂ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਨੇ ਸਿਸਟਮ ਨੂੰ ਇਨਾ ਜਿਆਦਾ ਵਿਗਾੜ ਦਿੱਤਾ ਹੈ ਕਿ ਉਸ ਨੂੰ ਠੀਕ ਕਰਨ ਲਈ ਥੋੜਾ ਜਿਹਾ ਸਮਾਂ ਲੱਗ ਰਿਹਾ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੀ ਹੋਇਆ ਹੈ , ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਸਰਕਾਰ ਬਣਦੇ ਸਾਰ ਹੀ ਸੂਬਾ ਵਾਸੀਆਂ ਨੂੰ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਰੰਟੀਆਂ ਨੂੰ ਪਹਿਲੇ ਦਿਨ ਤੋਂ ਹੀ ਨਿਭਾਣਾ ਸ਼ੁਰੂ ਕਰ ਦਿੱਤਾ ਹੈ, ਤੇ ਜ਼ਿਆਦਾਤਰ ਗਰੰਟੀਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਜੋ ਇੱਕ ਦੋ ਬਾਕੀ ਹਨ ਉਹਨਾਂ ਨੂੰ ਵੀ ਜਲਦ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨ ਵੱਧ ਹੈ। ਇਸ ਮੌਕੇ ਤੇ ਲੋਕ ਪ੍ਰਧਾਨ ਮਨਜੀਤ ਸਿੰਘ ਚੌਹਾਨ, ਕਰਮਜੀਤ ਸਿੰਘ ਭੋਲਾ, ਅਮਰਜੀਤ ਸਿੰਘ, ਰਮੇਸ਼ ਪਿੰਕਾ, ਮੋਹਿਤ ਸ਼ਰਮਾ, ਹਰਮਨ ਸਿੰਘ ਗਿਫਟੀ, ਬਲਵੀਰ ਚੌਧਰੀ, ਰਾਜ ਦਿਓਲ, ਸੰਦੀਪ ਮਿਸ਼ਰਾ, ਮੋਹਿਤ ਸੂਦ , ਨਿਧੀ ਗੁਪਤਾ, ਨੀਤੂ ਬਵੋਹਰਾ, ਰੰਜਨੀ ਮਹਿਤਾ ਅਤੇ ਵਿਧਾਇਕ ਪੀਏ ਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।


تعليقات


Logo-LudhianaPlusColorChange_edited.png
bottom of page