google-site-verification=ILda1dC6H-W6AIvmbNGGfu4HX55pqigU6f5bwsHOTeM
top of page

BJP ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ ਨੇ ਨਵੇਂ ਬਣੇ ਸੂਬਾ ਬੁਲਾਰਾ ਤੇ ਜਨਰਲ ਸਕੱਤਰ ਨੂੰ ਕੀਤਾ ਸਨਮਾਨਿਤ

20 ਅਕਤੂਬਰ


ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਜਤਿੰਦਰ ਮਿੱਤਲ ਨੂੰ ਬੁਲਾਰਾ ਅਤੇ ਹਰਪ੍ਰੀਤ ਸਿੰਘ ਮੋਨੂੰ ਨੂੰ ਲੁਧਿਆਣਾ ਦਿਹਾਤੀ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਜਾਣ 'ਤੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੋਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਹਾਈ ਕਮਾਨ ਨੇ ਜਤਿੰਦਰ ਮਿੱਤਲ ਨੂੰ ਸੂਬਾਈ ਬੁਲਾਰਾ ਅਤੇ ਹਰਪ੍ਰੀਤ ਮੋਨੂੰ ਨੂੰ ਜਨਰਲ ਸਕੱਤਰ ਬਣਾ ਕੇ ਲੁਧਿਆਣਾ ਨੂੰ ਜੋ ਸਨਮਾਨ ਦਿੱਤਾ ਹੈ, ਉਸ ਲਈ ਭਾਜਪਾ ਹਾਈਕਮਾਂਡ ਲੁਧਿਆਣਾ ਦੀ ਤਹਿ ਦਿਲੋਂ ਧੰਨਵਾਦੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾ: ਨਿਰਮਲ ਨਈਅਰ, ਮਨੀਸ਼ ਚੋਪੜਾ ਲੱਕੀ, ਅਨਿਲ ਭਾਰਦਵਾਜ, ਮੁਕੇਸ਼ ਖੁਰਾਣਾ ਜੀ ਆਦਿ ਹਾਜ਼ਰ ਸਨ।



Comments


Logo-LudhianaPlusColorChange_edited.png
bottom of page