7 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਸੜਕੀ ਸੁਰੱਖਿਆ ਨੂੰ ਵਧਾਉਣ ਅਤੇ ਟਰੈਫਿਕ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਕਦਮ ਚੁੱਕਦਿਆਂ ਪੰਜਾਬ ਪੁਲਿਸ (Punjab Police) ਦੇ ਟਰੈਫਿਕ ਵਿੰਗ ਨੇ ਚਾਰ ਨਾਮਵਰ ਸੰਸਥਾਵਾਂ ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਸੂਬੇ ਭਰ ’ਚ ਹੋਰ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਆਵਾਜਾਈ ਨੈੱਟਵਰਕ ਨੂੰ ਯਕੀਨੀ ਬਣਾਇਆ ਜਾ ਸਕੇ।
ਐਸ.ਏ.ਐਸ.ਨਗਰ ਦੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਵਿਖੇ ਇੱਕ ਮਹੱਤਵਪੂਰਨ ਸਮਾਗਮ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਏ.ਐਸ.ਰਾਏ ਦੀ ਅਗਵਾਈ ਹੇਠ ਪ੍ਰਮੁੱਖ ਕੰਪਨੀਆਂ ਜਿਹਨਾਂ ਵਿੱਚ ਮੈਪ ਮਾਈ ਇੰਡੀਆ, ਪੰਜਾਬ ਅਧਾਰਤ ਸੇਫ਼ ਸੋਸਾਇਟੀ, ਗੁਰੂਗ੍ਰਾਮ ਸਥਿਤ ਇੰਟੋਜੀ ਟੇਕ ਪ੍ਰਾਈਵੇਟ ਲਿਮਟਿਡ ਅਤੇ ਜੈਪੁਰ ਸਥਿਤ ਮੁਸਕਾਨ ਫਾਊਂਡੇਸ਼ਨ ਸ਼ਾਮਲ ਹਨ, ਨਾਲ ਐਮਓਯੂ ਸਹੀਬੱਧ ਕੀਤੇ ਗਏ। ਇਸ ਮੌਕੇ ਮੈਪ ਮਾਈ ਇੰਡੀਆ ਦੇ ਸੀਈਓ-ਕਮ-ਕਾਰਜਕਾਰੀ ਨਿਰਦੇਸ਼ਕ ਰੋਹਨ ਵਰਮਾ, ਸੇਫ਼ ਸੁਸਾਇਟੀ ਦੇ ਚੇਅਰਪਰਸਨ ਰੁਪਿੰਦਰ ਸਿੰਘ, ਮੁਸਕਾਨ ਫਾਊਂਡੇਸ਼ਨ ਦੇ ਟਰੱਸਟੀ ਸ਼ਾਂਤਨੂ ਬਸੀਨ ਅਤੇ ਇੰਟੋਜ਼ੀ ਦੇ ਸੰਸਥਾਪਕ ਅਤੇ ਸੀਈਓ ਨਰੇਸ਼ ਕੁਮਾਰ ਹਾਜ਼ਰ ਸਨ। ਇਹ ਅਮਲ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਨੂੰ ਕਾਬੂ ਕਰਨ ਲਈ ਸਮਰਪਿਤ ਇੱਕ ਵਿਸ਼ੇਸ਼ ਪੁਲਿਸ ਟੀਮ ਸੜਕ ਸੁਰੱਖਿਆ ਫੋਰਸ(ਐਸਐਸਐਫ) ਦੀ ਸ਼ੁਰੂਆਤ ਦੇ ਮੱਦੇਨਜ਼ਰ ਕੀਤਾ ਗਿਆ ਹੈ। ਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਸੜਕ ਸੁਰੱਖਿਆ ਵਿੱਚ ਵਿਗਿਆਨਕ ਨਜ਼ਰੀਆ ਲਿਆਉਣ ਲਈ ਪੰਜਾਬ ਪੁਲਿਸ ਦੀ ਇਹ ਇੱਕ ਹੋਰ ਪਹਿਲਕਦਮੀ ਹੈ ਅਤੇ ਇਸ ਨਾਲ ਪੰਜਾਬ ਪੁਲੀਸ ਦੇ ਟਰੈਫਿਕ ਵਿੰਗ ਵਿੱਚ ਡਾਟਾ-ਅਧਾਰਿਤ ਫੈਸਲੇ ਲੈਣ ਦੀ ਸਮਰੱਥਾ ਹੋਰ ਵਧੇਗੀ।
ਜ਼ਿਕਰਯੋਗ ਹੈ ਕਿ ਹਸਤਾਖਰਕਰਤਾਵਾਂ ਨੇ 2021 ਤੋਂ 2030 ਤੱਕ ਸੰਯੁਕਤ ਰਾਸ਼ਟਰ ਸੰਘ ਦੁਆਰਾ ਮਨੋਨੀਤ ‘ਡੀਕੇਡ ਆਫ ਐਕਸ਼ਨ ਆਨ ਰੋਡ ਸੇਫਟੀ’ ਨੂੰ ਪੂਰਨ ਸਮਰਥਨ ਦਾ ਵਾਅਦਾ ਵੀ ਕੀਤਾ ਹੈ।
Comentarios