6 ਅਕਤੂਬਰ
ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਵਿਨੋਦ ਘਈ ਦੇ ਅਸਤੀਫੇ ਤੋਂ ਬਾਅਦ ਜਸਦੇਵ ਸਿੰਘ ਮਹਿੰਦੀਰੱਤਾ ਨੇ ਵੀ ਐਡੀਸ਼ਨਲ ਐਡਵੋਕੇਟ ਜਨਰਲ (ਏ.ਏ.ਜੀ.) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਐਡਵੋਕੇਟ ਜਨਰਲ ਵਿਨੋਦ ਘਈ ਨੇ ਵੀ ਅਸਤੀਫਾ ਦਿੱਤਾ ਸੀ ਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗੁਰਵਿੰਦਰ ਸਿੰਘ ਗੈਰੀ ਨੂੰ ਨਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।
ਪੰਜਾਬ ਸਰਕਾਰ ਐਡਵੋਕੇਟ ਜਨਰਲ ਵਿਨੋਦ ਘਈ ਦੇ ਕੰਮਾਂ ਤੋਂ ਨਾ ਖੁਸ਼ ਦੇਖੀ ਜਾ ਰਹੀ ਸੀ ਤਾ ਜਿਸ ਮਗਰੋਂ ਖੁਦ ਵਿਨੋਦ ਘਾਇ ਵੱਲੋ ਆਪਣਾ ਅਸਤੀਫਾ ਸਰਕਾਰ ਨੂੰ ਸੌਂਪਿਆ ਗਿਆ ਜਿਸ ਤੇ ਪੰਜਾਬ ਕੈਬਿਨੇਟ ਵੱਲੋ ਮਨਜ਼ੂਰੀ ਜਤਾਈ ਗਈ। ਹਾਲਾਂਕਿ ਇਸ ਵਿੱਚਕਾਰ ਅੱਡੀਸ਼ਨਲ AG ਵੱਲੋ ਅਸਤੀਫਾ ਕਿਹੜੇ ਕਾਰਨਾਂ ਕਾਰਨ ਦਿੱਤਾ ਗਿਆ ਇਸ ਬਾਬਤ ਜਾਣਕਾਰੀ ਸਾਹਮਣੇ ਨਹੀਂ ਆਈ ਇਸ ਅਸਤੀਫੇ ਮਗਰੋਂ ਜਸਦੇਵ ਸਿੰਘ ਮਹਿੰਦੀਰੱਤਾ ਦੀ ਪੋਸਟ ਦਾ ਚਾਰਜ ਕਿਸਦੇ ਵੱਲੋ ਸਾਂਭਿਆ ਜਾਏਗਾ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੋਵੇਗਾ।
Kommentarer