ਲੁਧਿਆਣਾ, 5 ਅਕਤੂਬਰ
ਦੇਸ਼ ਲਈ ਜਾਨਾਂ ਵਾਰਨ ਵਾਲੇ ‘ਨਾਇਕਾਂ’ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਜਪਾ ਵੱਲੋਂ ਦੇਸ਼ ਵਿਆਪੀ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਸ਼ਹੀਦਾਂ ਦੇ ਸਨਮਾਨ ਅਤੇ ਦੇਸ਼ ਦੇ ਵੀਰਾਂ ਦੀ ਯਸ਼ ਗਾਥਾ ਨੂੰ ਜਗਾਉਣ ਲਈ ਉਹਨਾਂ ਦੇ ਘਰੋ ਵਿੱਚੋ ਇੱਕ ਚੁਟਕੀ ਮਿੱਟੀ ਇਕੱਠੀ ਕਰ ਕੇ ਉਸਨੂੰ ਇੱਕ ਕਲਸ਼ ਵਿੱਚ ਪਾ ਕੇ ਦਿੱਲੀ ਭੇਜਿਆ ਜਾਣਾ ਹੈ।ਜਿੱਥੇ ਸ਼ਹੀਦਾਂ ਦੇ ਸਨਮਾਨ ਨੂੰ ਸਮਰਪਿਤ ਇੱਕ ਪਾਰਕ ਬਣਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਤਹਿਤ ਅੱਜ ਭਾਜਪਾ ਦਫ਼ਤਰ ਦੁੱਗਰੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਅੱਜ ਕੇਂਦਰੀ ਵਿਧਾਨ ਸਭਾ ਹਲਕੇ ਦੇ ਮੰਡਲ ਪ੍ਰਧਾਨਾਂ ਨੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੂੰ ਕਲਸ਼ ਸੌਂਪੇ ।ਇਸ ਮੌਕੇ ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਅਸ਼ੋਕ ਥਾਪਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਇਸ ਮੌਕੇ ਕਲਸ਼ ਲੈਂਦਿਆਂ ਰਜਨੀਸ਼ ਧੀਮਾਨ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਉਨ੍ਹਾਂ ਬਹਾਦਰ ਆਜ਼ਾਦੀ ਘੁਲਾਟੀਆਂ ਅਤੇ ਸੂਰਬੀਰਾਂ ਦਾ ਸਨਮਾਨ ਕਰਨਾ ਹੈ। ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਇਸ ਮੁਹਿੰਮ ਦੌਰਾਨ ਦੇਸ਼ ਭਰ 'ਚ 'ਅੰਮ੍ਰਿਤ ਕਲਸ਼ ਯਾਤਰਾ' ਕੱਢੀ ਜਾ ਰਹੀ ਹੈ। ਇਹ 'ਅੰਮ੍ਰਿਤ ਕਲਸ਼ ਯਾਤਰਾ' ਦੇਸ਼ ਦੇ ਕੋਨੇ-ਕੋਨੇ ਤੋਂ 7500 ਕਲਸ਼ਾਂ 'ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ। ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੂਟੇ ਵੀ ਆਪਣੇ ਨਾਲ ਦਿੱਲੀ ਲੈ ਕੇ ਜਾਵੇਗੀ। ਇਨ੍ਹਾਂ 7,500 ਕਲਸ਼ਾਂ ਵਿੱਚ ਆਉਣ ਵਾਲੀ ਮਿੱਟੀ ਅਤੇ ਪੌਦਿਆਂ ਨੂੰ ਮਿਲਾ ਕੇ ਨੈਸ਼ਨਲ ਵਾਰ ਮੈਮੋਰੀਅਲ ਦੇ ਨੇੜੇ ਅੰਮ੍ਰਿਤ ਵਾਟਿਕਾ ਬਣਾਈ ਜਾਵੇਗੀ। ਇਹ ‘ਅੰਮ੍ਰਿਤ ਵਾਟਿਕਾ’ ‘ਏਕ ਭਾਰਤ-ਸ਼੍ਰੇਸ਼ਟ ਭਾਰਤ’ ਦਾ ਸ਼ਾਨਦਾਰ ਪ੍ਰਤੀਕ ਬਣੇਗੀ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੇਂਦਰੀ ਹਲਕਾ ਇੰਚਾਰਜ ਮਨੀਸ਼ ਚੋਪੜਾ ਲੱਕੀ, ਡਾ: ਨਿਰਮਲ ਨਈਅਰ, ਜ਼ਿਲ੍ਹਾ ਸਕੱਤਰ ਸਤਨਾਮ ਸਿੰਘ,ਘੱਟ ਗਿਣਤੀ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਜੌਹਨ ਮਸੀਹ, ਸੀਨੀਅਰ ਆਗੂ ਜਸਵੰਤ ਸਾਲਦੀ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਨੀਟੂ, ਸਾਬਕਾ ਏਡੀਸੀਪੀ ਸਤੀਸ਼ ਮਲਹੋਤਰਾ, ਬੋਰਡ ਪ੍ਰਧਾਨ ਅਮਿਤ ਮਿੱਤਲ, ਰਾਜੀਵ ਸ਼ਰਮਾ, ਹਿਮਾਂਸ਼ੂ ਕਾਲੜਾ, ਕੇਵਲ ਡੋਗਰਾ, ਅਰੁਣ ਕੁਮਰਾ ਆਦਿ ਹਾਜ਼ਰ ਸਨ।
Comments