google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਬੱਗਾ ਵਲੋਂ ਹਲਕੇ 'ਚ ਵਿਕਾਸ ਕਾਰਜ਼ ਨਿਰੰਤਰ ਜਾਰੀ

>>>>> ਕਰੀਬ 35 ਲੱਖ ਰੁਪਏ ਦੀ ਲਾਗਤ ਵਾਲੇ ਸ਼ਮਸ਼ਾਨਘਾਟ ਦੀ ਗਲੀ, ਪਾਰਕ ਤੇ ਪਾਰਕਿੰਗ ਦੇ ਕੰਮ ਦੀ ਸ਼ੁਰੂਆਤ

ਲੁਧਿਆਣਾ, 01 ਅਕਤੂਬਰ

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 79 (ਪੁਰਾਣਾ) ਅਤੇ 66 (ਨਵਾਂ) ਅਧੀਨ ਸ਼ਮਸ਼ਾਨਘਾਟ ਵਿੱਚ ਆਰ.ਐਮ.ਸੀ. ਦੀ ਗਲੀ, ਪਾਰਕ ਅਤੇ ਪਾਰਕਿੰਗ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਕਰੀਬ 34.85 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਬੱਗਾ ਵਲੋਂ ਬੀਤੇ ਡੇਢ ਸਾਲ ਦੌਰਾਨ ਹਲਕਾ ਉੱਤਰੀ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਲਾਕੇ ਵਿੱਚ ਬਦਹਾਲ ਸੜਕਾਂ ਦੀ ਉਸਾਰੀ, ਸੀਵਰੇਜ-ਵਾਟਰ ਸਪਲਾਈ ਸਿਸਟਮ ਵਿੱਚ ਸੁਧਾਰ ਸਮੇਤ ਬਿਜਲੀ ਸਪਲਾਈ ਸਿਸਟਮ ਵਿੱਚ ਸੁਧਾਰ ਕੀਤਾ ਗਿਆ ਹੈ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦੋਵੇਂ ਪਾਸੇ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਗਈਆਂ. ਇਸ ਦੇ ਨਾਲ ਹੀ ਦਰਿਆ ਦੇ ਕੰਢਿਆਂ 'ਤੇ ਸੜਕ ਚੌੜੀ ਕਰਕੇ ਵਾਤਾਵਰਣ ਦੀ ਸੁਰੱਖਿਆ ਲਈ ਗ੍ਰੀਨ ਬੈਲਟ ਦਾ ਨਿਰਮਾਣ ਵੀ ਚੱਲ ਰਿਹਾ ਹੈ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਾਤਾਵਰਨ ਪ੍ਰੇਮੀ ਵਜੋਂ ਅਪਣੇ ਕਾਰਜਕਾਲ ਦੌਰਾਨ ਸ਼ੁਰੂ ਕਰਵਾਏ ਵਿਕਾਸ ਦੇ ਸੁਨਹਿਰੀ ਦੌਰ ਲਈ ਵਿਧਾਇਕ ਮਦਨ ਲਾਲ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਗਾ ਨੇ ਪਿਛਲੇ 30 ਸਾਲਾਂ ਤੋਂ ਵਿਕਾਸ ਤੋਂ ਵਾਂਝੇ ਵਿਧਾਨ ਸਭਾ ਉੱਤਰੀ ਨੂੰ ਵਿਕਾਸ ਦੀਆਂ ਲੀਹਾਂ ਤੇ ਚੜ੍ਹਾ ਕੇ ਜਨਤਾ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਈ ਹੈ।

Comments


Logo-LudhianaPlusColorChange_edited.png
bottom of page