ਲੁਧਿਆਣਾ, 29 ਸਤੰਬਰ,
SPS (ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ )ਵਿਖੇ ਵਿਸ਼ਵ ਹਾਰਟ ਦਿਵਸ ਮਨਾਇਆ ਗਿਆ ਜਿਸ ਵਿਚ ਡਾਕਟਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਰਟ ਦੀ ਸਰਜਰੀ ਕਰਵਾ ਕੇ ਤੰਦਰੁਸਤ ਹੋਏ ਮਰੀਜ ਨੇ ਭਾਗ ਲਿਆ। ਇੱਸ ਮੌਕੇ ਤੇ ਬੋਲਦਿਆ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਸਲੂਜਾ ਤੇ ਡਾ. ਰਾਵਨਿੰਦਰ ਸਿੰਘ ਕੂਕਾ ਨੇ ਦੱਸਿਆ ਵਿਸ਼ਵ ਹਾਰਟ ਦਿਵਸ ਹਰ ਸਾਲ 29 ਸਤੰਬਰ ਨੂੰ ਮਨਾਇਆ ਜਾਂਦਾ ਹੈ। ਦੁਨੀਆ ਵਿਚ ਸਭ ਤੋਂ ਵੱਧ ਮੌਤਾ ਹਾਰਟ ਅਟੈਕ ਨਾਲ ਹੁੰਦੀਆਂ ਹਨ , ਊਨਾ ਕਿਹਾ ਰੋਜਾਨਾ 45 ਮਿੰਟ ਦੀ ਸੈਰ ਕਰਨ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਜੇ ਛਾਤੀ ਵਿਚ ਬਹੁਤ ਜਿਆਦਾ ਦਰਦ ਹੋਵੇ ਤਾ ਤੁਰੰਤ ਹਸਪਤਾਲ ਜਾ ਕੇ ਡਾਕਟਰ ਦੀ ਸਲਾਹ ਲਵੋ। ਡਾ. ਜੀ ਪੀ ਇਸ ਕਲੇਰ ਅਤੇ ਡਾ ਅਨੁਪਮ ਸ੍ਰੀਵਾਸਤਵ ਨੇ ਦੱਸਿਆ ਕਿ ਅਜੇ ਕਲ ਨੌਜਵਾਨਾਂ ਵਿਚ ਵੀ ਹਾਰਟ ਦੀ ਪ੍ਰੋਬਲਮ ਪਾਈ ਜਾਂਦੀ ਹੈ। ਜਿਸਦਾ ਕਾਰਨ ਹੈ ਫਾਸਟ ਫੂਡ ਦਾ ਜਿਆਦਾ ਸੇਵਨ ਕਰਨਾ। ਕਈ ਨੌਜਵਾਨ ਸੈਰ ਦੀ ਬਜਾਏ ਜਿੰਮ ਨੂੰ ਪਹਿਲ ਦਿੰਦੇ ਹਨ ਤੇ ਉਥੇ ਜਾ ਕੇ ਕਈ ਤਰਾਂ ਦੇ ਪ੍ਰੋਟੀਨ ਪਾਊਡਰ ਦਾ ਸੇਵਨ ਕਰਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੈ। ਬੱਚਿਆਂ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਵਦੀਪ ਸਿੰਘ ਨੇ ਅਤੇ ਡਾ. ਸੁਜਾਤਾ ਭੱਟੀ ਨੇ ਦੱਸਿਆ ਕਿਹਾ ਐਸ.ਪੀ.ਐਸ. ਹਸਪਤਾਲ ਵਿੱਚ ਨਵ ਜਨਮੇ ਬੱਚਿਆਂ ਤੋਂ ਲੈ ਕੇ ਵੱਡੀ ਉੱਮਰ ਤੱਕ ਦਿਲ ਦੀ ਬਿਮਾਰੀ ਦੇ ਮਰੀਜਾਂ ਦਾ ਇਲਾਜ ਹੁੰਦਾਂ ਹੈ। ਇੱਸ ਦੌਰਾਨ ਓ.ਐਸ.ਡੀ. ਗੁਰਦਰਸ਼ਨ ਸਿੰਘ ਮਾਨ ਦੇ ਦੱਸਿਆ ਸਤਿਗੁਰੂ ਉਦੇ ਸਿੰਘ ਜੀ ਦੀ ਕ੍ਰਿਪਾ ਸਦਕਾ ਐਮ ਡੀ ਜੇ ਸਿੰਘ ਸੰਧੂ ਦੀ ਅਗਵਾਈ 'ਚ 1 ਅਕਤੂਬਰ ਦਿਨ ਐਤਵਾਰ ਨੂੰ ਪੀ.ਏ.ਯੂ. ਵਿਖੇ ਸਵੇਰੇ 5:00 ਵਜੇ ਦਿਲ ਦੀ ਦੌੜ ਮੈਰੇਥਨ ਕਾਰਵਾਈ ਜਾ ਰਹੀ ਹੈ ਇੱਸ ਮੌਕੇ ਤੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਸਟਾਫ ਮਨਜੀਤ, ਸੰਜੀਵ, ਮਿਸਟਰ ਸੀਮਾ, ਸੁਖਜੀਤ ਤੇ ਸਿਸਟਰ ਸੰਦੀਪ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਲਖਵੀਰ ਬੱਦੋਵਾਲ ਨੇ ਕੀਤਾ।
Kommentare