ਲੁਧਿਆਣਾ 29 ਸਤੰਬਰ
ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਲੁਧਿਆਣਾ ਦੀ ਪ੍ਰਧਾਨਗੀ ਹੇਠ 2 ਦਿਨਾਂ ਡੈਂਟਲ ਟਰੋਮਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਏ ਡੀ ਸੀ ਜਗਰਾਓ ਮੇਜਰ ਅਮਿਤ ਸਰੀਨ ਨੇ ਇਸ ਦੀ ਸੁਰੂਆਤ ਕੀਤੀ।ਇਸ ਮੌਕੇ ਉਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਟਰੈਨਿੰਗ ਡੈਂਟਲ ਮੈਡੀਕਲ ਅਫਸਰਾਂ ਦੀ ਜਾਣਕਾਰੀ ਵਿਚ ਹੋਰ ਵਾਧਾ ਕਰੇਗੀ, ਜੋ ਆਉਣ ਵਾਲੇ ਸਮੇ ਵਿਚ ਸਰਕਾਰੀ ਹਸਪਤਾਲਾਂ ਵਿਚ ਡੈਟਲ ਟਰੋਮਾ ਦੇ ਆਉਣ ਵਾਲੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ।ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿ਼ਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ 2 ਦਿਨਾਂ ਡੈਂਟਲ ਟਰੋਮਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਵਿਚ ਡਾਕਟਰ ਨਿਤਿਨ ਵਰਮਾ, ਪ੍ਰੋਫੈਸਰ ਅਤੇ ਹੈੱਡ (ਉਰਲ ਸਰਜਰੀ ਵਿਭਾਗ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ) ਬਤੌਰ ਟਰੇਨਰ ਸ਼ਾਮਲ ਹੋਏ ਹਨ।ਜੋ ਕਿ ਸਿਵਲ ਹਸਪਤਾਲ ਵਿਖੇ 2 ਦਿਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਡੈਂਟਲ ਟਰੋਮਾ ਦੀ ਟਰੇਨਿੰਗ ਦੇਣਗੇ।ਇਸ ਮੌਕੇ ਡਾ ਵਰਮਾ ਨੇ ਦੱਸਿਆ ਕਿ ਡੈਟਲ ਟਰੋਮਾ ਦੇ ਇਲਾਜ ਲਈ ਡੈਂਟਲ ਮੈਡੀਕਲ ਅਫਸਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਜਿ਼ਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਡੈਟਲ ਟਰੋਮਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਹਾਮਣਾ ਨਾ ਕਰਨਾ ਪਵੇ।ਇਸ ਮੌਕੇ ਜਿ਼ਲ੍ਹਾ ਡੈਟਲ ਸਿਹਤ ਅਫਸਰ ਡਾ ਅਰੁਨਦੀਪ ਕੌਰ ਨੇ ਕਿਹਾ ਕਿ ਡੈਟਲ ਟਰੋਮਾ ਦਾ ਇਲਾਜ ਜਿ਼ਆਦਾਤਰ ਮੈਡੀਕਲ ਕਾਲਜਾਂ , ਹਸਪਤਾਲਾਂ ਵਿਚ ਹੀ ਕੀਤੀ ਜਾਂਦਾ ਸੀ, ਹੁਣ ਉਤਕ ਟ੍ਰੇਨਿੰਗ ਹੋਣ ਨਾਲ ਜਿ਼ਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਕਰਨਾ ਸੰਭਵ ਹੋਵੇਗਾ।ਇਸ ਮੌਕੇ ਐਸ ਐਮ ਓ ਡਾ ਮਨਦੀਪ ਕੌਰ ਸਿੱਧੂ, ਐਸ ਐਮ ਓ ਡਾ ਦੀਪਕਾ ਗੋਇਲ, ਡਾ ਦਵਿੰਦਰ ਸਿੰਘ ਜਿਲਾ ਨੋਡਲ ਅਫਸਰ ਤੋ ਇਲਾਵਾ ਹੋਰ ਮੈਡੀਕਲ ਅਧਿਕਾਰੀ ਹਾਜ਼ਰ ਸਨ।
Comments