google-site-verification=ILda1dC6H-W6AIvmbNGGfu4HX55pqigU6f5bwsHOTeM
top of page

PAU 'ਚ ਸਾਰਸ ਮੇਲੇ ਦੇ ਪਹਿਲੇ ਦਿਨ ਕਵੀ ਦਰਬਾਰ— ਮੁੱਖ ਮਹਿਮਾਨ ਗੁਰਭਜਨ ਗਿੱਲ ਰਹੇ

28 ਅਕਤੂਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਰਸ ਮੇਲੇ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪੀ ਏ ਯੂ ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸਨ ਤੇ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਡਾ. ਸੁਰਜੀਤ ਪਾਤਰ ਨੇ ਕੀਤੀ।

ਸੁਆਗਤੀ ਸ਼ਬਦ ਬੋਲਦਿਆਂ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬਾ ਸੁਰਭੀ ਮਲਿਕ ਦੀ ਦੇਖ ਰੇਖ ਹੇਠ ਸ਼ਬਦਾਂ ਦੀ ਜੋਤ ਬਾਲ ਕੇ ਅਸੀਂ ਸਾਰਸ ਮੇਲੇ ਦਾ ਆਰੰਭ ਕਰ ਰਹੇ ਹਾਂ। ਇਤਿਹਾਸਕ ਪਲ ਹੈ ਕਿ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸੁਰਜੀਤ ਪਾਤਰ ਕਰ ਰਹੇ ਹਨ ਜਿੰਨ੍ਹਾਂ ਦੀ ਸ਼ਾਇਰੀ ਪੜ੍ਹ ਕੇ ਅਸੀਂ ਜੁਆਨ ਹੋਏ ਹਾਂ। ਮੁੱਖ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਅਸੀਂ ਮੁਕਾਬਲੇ ਦੇ ਇਮਤਿਹਾਨ ਪਾਸ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ (ਵਿਦਿਆਰਥੀ ਭਲਾਈ) ਡਾ. ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਵੱਡੇ ਲੇਖਕਾਂ ਨੂੰ ਬੁਲਾ ਕੇ ਵਿਦਿਆਰਥੀਆਂ ਅੰਦਰ ਸਿਰਜਣਾਤਮਿਕ ਚਿਣਗ ਜਗਾਉਣ ਦੀ ਪੁਰਾਣੀ ਰਵਾਇਤ ਹੈ। ਇਹ ਸਮਾਗਮ ਵੀ ਉਸੇ ਲੜੀ ਦੀ ਅਗਲੀ ਕੜੀ ਹੈ।

ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਕਵੀ ਪ੍ਰਭਜੋਤ ਸੋਹੀ ਨੇ ਕੀਤਾ। ਕਵੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ, ਜਗਵਿੰਦਰ ਜੋਧਾ,ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ,ਅਨੀ ਕਾਠਗੜ੍ਹ, ਗੁਰਚਰਨ ਕੌਰ ਕੋਚਰ,ਕੋਮਲਦੀਪ, ਪ੍ਰਭਜੋਤ ਸੋਹੀ, ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, ਰੁਪਿੰਦਰਪਾਲ ਸਿੰਘ, ਬਿਕਰਮ ਸਿੰਘ, ਮਨਿੰਦਰ ਸਿੰਘ ਸੈਣੀ, ਰਮਨ ਸੰਧੂ ਤੇ ਮਨਦੀਪ ਲੁਧਿਆਣਵੀ ਨੇ ਭਾਗ ਲਿਆ।


Comentarios


Logo-LudhianaPlusColorChange_edited.png
bottom of page