25 ਅਕਤੂਬਰ
ਭਾਰਤ ਤੇ ਕੈਨੇਡਾ 'ਚ ਤਣਾਅ ਵਿਚਾਲੇ,ਇੱਕ ਖੁਸ਼ਖਬਰੀ ਸਾਹਮਣੇ ਆਈ ਹੈ, ਭਾਰਤ ਤੋਂ ਕੈਨੇਡਾ ਦੇ 41 ਰਾਜਦੂਤਾਂ ਦੀ ਵਾਪਸੀ ਤੋਂ ਬਾਅਦ ਵੀਜ਼ਾ ਦੇਣ ਵਾਲੇ ਵੀਜ਼ਾ ਫੈਸਿਲਿਟੇਸ਼ਨ ਸੈਂਟਰ (ਵੀਐੱਫਐੱਸ) ਗਲੋਬਲ ’ਚ ਬਾਇਓਮੀਟ੍ਰਿਕ ਤੇ ਪਾਸਪੋਰਟ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਦੀ ਭੀੜ ਵਧ ਗਈ ਹੈ। ਫ਼ਿਲਹਾਲ ਕੈਨੇਡਾ ਵੱਲੋਂ ਵੀਜ਼ੇ ਲਈ ਅਪਲਾਈ ਕਰਨ ਸਬੰਧੀ ਕੋਈ ਕਸਰ ਨਹੀਂ ਹੈ। ਜਲੰਧਰ ਦੇ ਡਾ. ਬੀਆਰ ਅੰਬੇਡਕਰ ਚੌਕ ਸਥਿਤ ਬੀਐੱਫਐੱਸ ਗਲੋਬਲ ਦਫਤਰ ’ਚ ਇਸ ਦੇ ਲਈ ਅਪਵਾਇੰਟਮੈਂਟ ਮਿਲ ਰਹੀ ਹੈ। ਵੀਐੱਫਐੱਸ ਗਲੋਬਲ ਨੇ ਵੀ ਸਪੱਸ਼ਟ ਕੀਤਾ ਹੈ ਕਿ ਦੋਵਾਂ ਦੇਸ਼ਾਂ ’ਚ ਤਣਾਅ ਦਾ ਸੈਂਟਰ ’ਚ ਕੋਈ ਅਸਰ ਨਹੀਂ ਹੈ। ਸੋਮਵਾਰ ਨੂੰ ਵੀ ਲੋਕ ਅਪਵਾਇੰਟਮੈਂਟ ਲੈ ਕੇ ਪਾਸਪੋਰਟ ਜਮ੍ਹਾਂ ਕਰਵਾ ਰਹੇ ਸਨ। ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਲੋਕ ਅਪਵਾਇੰਟਮੈਂਟ ਲੈ ਕੇ ਬਿਨੈ ਕਰਨ, ਬਾਇਓਮੀਟ੍ਰਿਕ ਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਪਹੁੰਚ ਰਹੇ ਹਨ।
ਬੀਐੱਫਐੱਸ ਗਲੋਬਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੀਜ਼ਾ ਐਪਲੀਕੇਸ਼ਨ ਪ੍ਰੋਸੈੱਸ ਦਾ ਕੰਮ ਆਮ ਦਿਨਾਂ ਵਾਂਗ ਹੀ ਚੱਲ ਰਿਹਾ ਹੈ ਅਤੇ ਸੈਂਟਰ ’ਚ ਦੂਸਰੇ ਜ਼ਿਲ੍ਹਿਆਂ ਤੋਂ ਵੀ ਲੋਕ ਕੰਮ ਕਰਵਾਉਣ ਪਹੁੰਚ ਰਹੇ ਹਨ। ਦਰਅਸਲ ਚਾਰ ਦਿਨ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਭਾਰਤ ਤੋਂ ਚੱਲ ਰਹੇ ਵਿਵਾਦ ਦਾ ਅਸਰ ਵੀਜ਼ਾ ਪ੍ਰਕਿਰਿਆ ’ਤੇ ਵੀ ਪੈ ਸਕਦਾ ਹੈ। ਇਸ ਤੋਂ ਬਾਅਦ ਕੈਨੇਡਾ ਜਾਣਦੇ ਇੱਛੁਕ ਲੋਕਾਂ ਵਿਚ ਡਰ ਬੈਠ ਗਿਆ। ਇਹੀ ਕਾਰਨ ਹੈ ਕਿ ਉਹ ਜਲਦ ਅਪਵਾਇੰਟਮੈਂਟ ਲੈ ਕੇ ਕੰਮ ਕਰਵਾ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਤਣਾਅ ਵਧਿਆ ਤਾਂ ਵੀਐੱਫਐੱਸ ਸੈਂਟਰ ਵੀ ਹੋ ਸਕਦਾ ਹੈ।
Kommentare