google-site-verification=ILda1dC6H-W6AIvmbNGGfu4HX55pqigU6f5bwsHOTeM
top of page

PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਹੋ ਰਹੀ ਈ-ਨੀਲਾਮੀ

25 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਦੇ ਤਾਜ਼ਾ ਦੌਰ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦਾ ਮਾਡਲ ਤੇ ਰਾਮ ਦਰਬਾਰ ਦੀ ਮੂਰਤੀ, ਕਾਮਧੇਨੂ ਅਤੇ ਯਰੂਸ਼ਲਮ ਦੇ ਯਾਦਗਾਰੀ ਚਿੰਨ੍ਹ ਪ੍ਰਸਿੱਧ ਵਸਤੂਆਂ ਵਿੱਚੋਂ ਇੱਕ ਹਨ।

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਨਿਲਾਮੀ 2 ਅਕਤੂਬਰ ਨੂੰ ਸ਼ੁਰੂ ਹੋਈ ਸੀ, ਜੋ 31 ਅਕਤੂਬਰ ਨੂੰ ਖਤਮ ਹੋਵੇਗੀ।

ਸੱਭਿਆਚਾਰਕ ਰਾਜ ਮੰਤਰੀ ਲੇਖੀ ਨੇ ਅੱਜ ਇੱਥੇ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ-ਨਿਲਾਮੀ ਵਿੱਚ ਸ਼ਾਮਲ ਵਸਤਾਂ ਦੇ ਸੱਭਿਆਚਾਰਕ ਮਹੱਤਵ ਬਾਰੇ ਚਾਨਣਾ ਪਾਇਆ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਸ ਨਿਲਾਮੀ ਵਿੱਚ ਹਿੱਸਾ ਲੈਣ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਮ ਦਰਬਾਰ ਦੀ ਮੂਰਤੀ, ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦਾ ਮਾਡਲ, ਕਾਮਧੇਨੂ ਅਤੇ ਯਰੂਸ਼ਲਮ ਦੀ ਯਾਦਗਾਰੀ ਵਸਤੂਆਂ ਬੋਲੀਕਾਰਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਪ੍ਰਸਿੱਧ ਵਸਤੂਆਂ ਵਿੱਚੋਂ ਹਨ।

ਸੱਭਿਆਚਾਰ ਮੰਤਰਾਲੇ ਮੁਤਾਬਕ ਭਗਵਾਨ ਲਕਸ਼ਮੀ ਨਰਾਇਣ ਵਿੱਠਲ, ਦੇਵੀ ਰੁਕਮਣੀ, ਅਰਨਮੁਲਾ ਕੰਨੜ, ਭਗਵਾਨ ਰਾਮ, ਸੀਤਾ, ਲਕਸ਼ਮੀ ਅਤੇ ਹਨੂੰਮਾਨ ਦੀਆਂ ਕਾਂਸੀ ਦੀਆਂ ਮੂਰਤੀਆਂ ਵੀ ਪ੍ਰਸਿੱਧ ਵਸਤੂਆਂ ਵਿੱਚੋਂ ਹਨ

ਮੋਢੇਰਾ ਦਾ ਸੂਰਜ ਮੰਦਰ, ਚਿਤੌੜਗੜ੍ਹ ਦੇ ਵਿਜੇ ਸਤੰਭ ਦੀ ਪ੍ਰਤੀਕ੍ਰਿਤੀ, ਚੰਬਾ ਰੁਮਾਲ, ਵਾਰਾਣਸੀ ਦੇ ਘਾਟਾਂ ਨੂੰ ਦਰਸਾਉਂਦੀ ਪੇਂਟਿੰਗ ਉਨ੍ਹਾਂ 912 ਵਸਤਾਂ ਵਿੱਚੋਂ ਹਨ ਜੋ ਪ੍ਰਧਾਨ ਮੰਤਰੀ ਦੁਆਰਾ ਪ੍ਰਾਪਤ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਦੇ ਤਾਜ਼ਾ ਦੌਰ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।


Yorumlar


Logo-LudhianaPlusColorChange_edited.png
bottom of page