25 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸਰਕਲ ਪ੍ਰਧਾਨ ਜਥੇਦਾਰ ਹਰਮਿੰਦਰ ਸਿੰਘ ਪੱਤੋ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਰਿਵਾਰਵਾਦ ਦਾ ਆਰੋਪ ਲਗਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਜਿਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਰਮਿੰਦਰ ਸਿੰਘ ਪੱਤੋ ਨੇ ਕਿਹਾ ਕਿ ਅੱਜ ਜੀ ਬੜੇ ਦੁਖੀ ਹਿਰਦੇ ਨਾਲ ਮੈਂ ਦੱਸਣ ਲੱਗਿਆਂ ਹਾਂ ਕਿ ਸਾਡਾ ਕਈ ਪੀੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਤਾ ਰਿਹਾ ਹੈ।
ਪਰ ਜੋ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸਿਧਾਂਤਾਂ ਤੋਂ ਫਿਟਕ ਗਿਆ ਹੈ, ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ ਜੋ ਕਿ ਬਹੁਤ ਹੀ ਸ਼ਹੀਦੀਆਂ ਦੇ ਕੇ ਇਹ ਪਾਰਟੀ ਨੂੰ ਸਾਡੇ ਬਜ਼ੁਰਗਾਂ ਨੇ ਖੜਾ ਕੀਤਾ ਸੀ ਬਣਾਇਆ ਸੀ ਜਿਸ ਸਿਧਾਂਤ ਦੇ ਲਈ ਇਹ ਬਣਾਇਆ ਸੀ ਉਹ ਸਿਧਾਂਤ ਤੋਂ ਪਾਰਟੀ ਥਿੜਕ ਗਈ ਹੈ ਇਹ ਇੱਕ ਪਰਿਵਾਰ ਦੇ ਅੰਦਰ ਦੇ ਵਿੱਚ ਰਹਿ ਗਈ ਹੈ ਇਸ ਕਰਕੇ ਬੜਾ ਹੀ ਦੁੱਖ ਹੁੰਦਾ ਹੈ ਕਿ ਕਿਸੇ ਦੀ ਸੁਣਵਾਈ ਨਹੀਂ ਹੁੰਦੀ।
ਹੁਣ ਜਿਵੇਂ ਕਿ ਪਿੱਛੇ ਇੱਕ ਬਾਹਰੋਂ ਬੀਬੀ ਚੱਕ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਇਸਤਰੀ ਦੀ ਪ੍ਰਧਾਨ ਲਗਾ ਦਿੱਤੀ ਹੈ ਉਹ ਬੀਬੀਆਂ ਜਿਹੜੀਆਂ ਕਿ ਬਹੁਤ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਵਰਕ ਕਰ ਰਹੀਆਂ ਸਨ ਉਹ ਵਿਚਾਰੀਆਂ ਤੜਫਦੀਆਂ ਫਿਰਦੀਆਂ ਕੋਈ ਉਹਨਾਂ ਦੀ ਸੁਣਾਈ ਨਹੀਂ ਹੋਈ ਕੋਈ ਸੁਣਦਾ ਨਹੀਂ, ਇਸੇ ਤਰ੍ਹਾਂ ਹਰ ਇੱਕ ਦਾ ਇਸ ਪਾਰਟੀ ਦੇ ਵਿੱਚ ਵੀ ਜਿਹੜਾ ਕਿ ਕੋਈ ਵੀ ਪੱਖੋਂ ਕੋਈ ਪੱਖ ਨਹੀਂ ਸੁਣਿਆ ਜਾਂਦਾ ਸਿਰਫ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ, ਜਿਹਦੇ ਵਿੱਚ ਕਿ ਆਮ ਵਰਕਰ ਦੀ ਸੁਣਵਾਈ ਅੱਜ ਕੱਲ ਬਿਲਕੁਲ ਵੀ ਨਹੀਂ ਹੈ। ਇਸ ਮੌਕੇ ਹਰਮਿੰਦਰ ਸਿੰਘ ਪੱਤੋ ਨਾਲ ਜਸਵਿੰਦਰ ਸਿੰਘ ਭਬਾਤ, ਸੁਖਜਿੰਦਰ ਸਿੰਘ ਜਸਮੀਤ ਸਿੰਘ,ਰਮਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਹਰਸ਼ ਪ੍ਰੀਤ ਸਿੰਘ ਮੌਜੂਦ ਸਨ।
Comments