24 ਅਕਤੂਬਰ
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕਾਰ ਹਾਦਸੇ ਤੋਂ ਬਾਅਦ ਹੋਈ ਲੜਾਈ ਵਿੱਚ 66 ਸਾਲਾ ਸਿੱਖ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬੀਤੇ ਵੀਰਵਾਰ 30 ਸਾਲਾ ਗਿਲਬਰਟ ਆਗਸਟਿਨ ਨੇ ਕਵੀਂਸ ਵਿੱਚ ਇੱਕ ਵਾਹਨ ਨਾਲ ਮਾਮੂਲੀ ਟੱਕਰ ਤੋਂ ਬਾਅਦ ਜਸਮੇਰ ਸਿੰਘ ‘ਤੇ ਹਮਲਾ ਕਰ ਦਿੱਤਾ। ਪਿਛਲੇ ਇੱਕ ਹਫ਼ਤੇ ਵਿੱਚ ਨਿਊਯਾਰਕ ਵਿੱਚ ਕਿਸੇ ਸਿੱਖ ਵਿਅਕਤੀ ਉੱਤੇ ਹਮਲੇ ਦੀ ਇਹ ਦੂਜੀ ਘਟਨਾ ਸੀ।
ਬੀਤੇ ਵੀਰਵਾਰ ਜਸਮੇਰ ਸਿੰਘ ਅਤੇ ਆਗਸਟਿਨ ਦੀਆਂ ਕਾਰਾਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ ਦੋਵਾਂ ਗੱਡੀਆਂ ‘ਤੇ ਝਰੀਟਾਂ ਪੈ ਗਈਆਂ।
ਇਸ ਦੌਰਾਨ ਜਦੋਂ ਸਿੰਘ ਨੇ 911 ‘ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੀ ਕਾਰ ‘ਚ ਬੈਠੇ ਵਿਅਕਤੀ ਨੇ ਕਥਿਤ ਤੌਰ ‘ਤੇ ਕਿਹਾ, “ਕੋਈ ਪੁਲਿਸ ਨਹੀਂ ਆਵੇਗੀ ਅਤੇ ਇਸੇ ਦੌਰਾਨ ਉਹਦਾ ਫੋਨ ਖੋਹ ਲਿਆ। ਰਿਪੋਰਟ ਦੇ ਅਨੁਸਾਰ, ਜਸਮੇਰ ਸਿੰਘ ਕਾਰ ਤੋਂ ਬਾਹਰ ਨਿਕਲਿਆ ਅਤੇ ਆਪਣਾ ਫੋਨ ਵਾਪਸ ਲੈਣ ਦੀ ਕੋਸ਼ਿਸ਼ ਵਿੱਚ ਆਗਸਟਿਨ ਦਾ ਪਿੱਛਾ ਕੀਤਾ।
ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਜਸਮੇਰ ਸਿੰਘ ਤੁਰੰਤ ਆਗਸਟਿਨ ਤੋਂ ਉਸ ਦਾ ਫੋਨ ਲੈ ਕੇ ਕਾਰ ਵਿਚ ਬੈਠ ਗਿਆ। ਇਸ ਤੋਂ ਗੁੱਸੇ ‘ਚ ਆ ਕੇ ਆਗਸਟਿਨ ਨੇ ਸਿੰਘ ਦੇ ਸਿਰ ਅਤੇ ਚਿਹਰੇ ‘ਤੇ ਤਿੰਨ ਵਾਰ ਕੀਤੇ।
ਹਮਲੇ ਕਾਰਨ ਜਸਮੇਰ ਸਿੰਘ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਆਗਸਟਿਨ ਮੌਕੇ ਤੋਂ ਫਰਾਰ ਹੋ ਗਿਆ। ਰਿਪੋਰਟਾਂ ਮੁਤਾਬਕ ਸਿੰਘ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਕਾਰਨ ਉਸ ਦੀ ਮੌਤ ਹੋ ਗਈ।
ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਜਸਮੇਰ ਸਿੰਘ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਪ੍ਰਗਟਾਈ।
Comments