24 ਅਕਤੂਬਰ
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿੱਚ ਵੋਟਰ ਸੂਚੀ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼ਡਿਊਲ ਤਹਿਤ 21 ਅਕਤੂਬਰ 2023 ਤੋਂ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜ਼ੋ ਕਿ 15 ਨਵੰਬਰ ਤੱਕ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ, ਚੋਣ ਹਲਕੇ ਵਿੱਚੋ ਬਿਨੈਕਾਰਾਂ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਰਿਵਾਈਜਿੰਗ ਅਥਾਰਿਟੀ ਦੀ ਨਿਯੁਕਤੀ ਕੀਤੀ ਗਈ ਹੈ।
ਉਨ੍ਹਾ ਦੱਸਿਆ ਕਿ ਲੁਧਿਆਣਾ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 63-ਖੰਨਾ ਲਈ ਉਪ ਮੰਡਲ ਮੈਜਿਸਟਰੇਟ (ਖੰਨਾ), 64-ਪਾਇਲ ਲਈ ਉਪ ਮੰਡਲ ਮੈਜਿਸਟਰੇਟ (ਪਾਇਲ), 65-ਦੋਰਾਹਾ ਲਈ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1, 66-ਪੱਖੋਵਾਲ ਲਈ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ, 67-ਰਾਏਕੋਟ ਲਈ ਉਪ ਮੰਡਲ ਮੈਜਿਸਟਰੇਟ, ਰਾਏਕੋਟ, 68-ਜਗਰਾਓਂ ਲਈ ਉਪ ਮੰਡਲ ਮੈਜਿਸਟਰੇਟ, ਜਗਰਾਓਂ, 69-ਸਿਧਵਾਂ ਬੇਟ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ, 70-ਮੁੱਲਾਪੁਰ ਦਾਖਾ ਲਈ ਜ਼ਿਲਾ ਮਾਲ ਅਫਸਰ, ਲੁਧਿਆਣਾ, 71-ਲੁਧਿਆਣਾ ਸ਼ਹਿਰੀ (ਦੱਖਣੀ) ਲਈ ਸੰਯੁਕਤ ਕਮਿਸ਼ਨਰ, (ਏ) ਨਗਰ ਨਿਗਮ, ਲੁਧਿਆਣਾ, 72-ਲੁਧਿਆਣਾ ਸ਼ਹਿਰੀ (ਪਛੱਮੀ) ਲਈ ਉਪ ਮੰਡਲ ਮੈਜਿਸਟ੍ਰੇਟ, ਲੁਧਿਆਣਾ (ਪਛੱਮੀ), 73-ਲੁਧਿਆਣਾ ਸ਼ਹਿਰੀ (ਉੱਤਰੀ) ਲਈ ਸੰਯੁਕਤ ਕਮਿਸ਼ਨਰ, (ਐਸ) ਨਗਰ ਨਿਗਮ, ਲੁਧਿਆਣਾ, 74-ਲੁਧਿਆਣਾ (ਦਿਹਾਤੀ) ਲਈ ਉਪ ਮੰਡਲ ਮੈਜਿਸਟ੍ਰੇਟ, ਲੁਧਿਆਣਾ (ਪੂਰਬੀ), 75-ਸਮਰਾਲਾ ਲਈ ਤਹਿਸੀਲਦਾਰ, ਸਮਰਾਲਾ ਨੁੰ ਬਤੋਰ ਰਿਵਾਈਜਿੰਗ ਅਥਾਰਿਟੀ ਨਿਯੁਕਤ ਕੀਤਾ ਗਿਆ ਹੈ।
Commentaires