22 ਅਕਤੂਬਰ
ਹਿੰਦੂ ਧਰਮ ਵਿਚ ਨਵਰਾਤਰਿਆਂ ਦੇ ਨੌਂ ਦਿਨ ਬੜੇ ਖਾਸ ਮੰਨੇ ਜਾਂਦੇ ਹਨ ਇੰਨਾ ਨੌਂ ਦਿਨਾਂ ਵਿਚ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਇਸ ਵਿਚਕਾਰ ਅਸ਼ਟਮੀ ਤਿਥੀ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਨਵਰਾਤਰਿਆਂ ਦੇ ਅੱਠਵੇਂ ਦਿਨ ਤੇ ਮਹਾ ਅਸ਼ਟਮੀ ਜਾ ਦੁਰਗਾ ਅਸ਼ਟਮੀ ਮਨਾਈ ਜਾਂਦੀ ਹੈ ਇਹ ਦਿਨ ਮਾਂ ਦੁਰਗਾ ਦੀ ਅੱਠਵੀ ਸ਼ਕਤੀ ਮਾਂ ਮਹਾਗੋਰੀ ਨੂੰ ਸਮਰਪਿਤ ਹੈ ਅਜਿਹਾ ਮੰਨਿਆ ਜਾਂਦਾ ਹੈ ਕੀ ਦੇਵੀ ਦੁਰਗਾ ਅਸ਼ਟਮੀ ਤਿਥੀ ਨੂੰ ਰਾਕਸ਼ਸਾਂ ਨੂੰ ਮਾਰਨ ਲਈ ਪ੍ਰਕਟ ਹੋਏ ਸਨ, ਇਸ ਦਿਨ ਕਨਯਾ ਪੂਜਨ ਵੀ ਕੀਤਾ ਜਾਂਦਾ ਹੈ।
ਇਸ ਸਾਲ ਨਵਰਾਤਰੀ ਵਿਚ ਦੁਰਗਾ ਅਸ਼ਟਮੀ 22 ਅਕਤੂਬਰ 2023 ਨੂੰ ਹੈ ,21 ਅਕਤੂਬਰ ਨੂੰ ਰਾਤ 9:53 ਤੇ ਸ਼ੁਰੂ ਹੋ ਕੇ ਇਹ 22 ਦੇ ਸ਼ਾਮ 7:58 ਤਕ ਰਹੇਗੀ।
ਧਾਰਮਿਕ ਸ਼ਾਸਤਰਾਂ ਦੇ ਮੁਤਾਬਕ ,ਨਵਰਾਤਰਿਆਂ ਦੇ ਆਖਰੀ ਦੋ ਦਿਨ ਵਿਸ਼ੇਸ਼ ਮੰਨੇ ਜਾਂਦੇ ਹਨ ਕਿਓਂਕਿ ਅਸ਼ਟਮੀ ਦੇ ਦਿਨ ਹੀ ਦੇਵੀ ਦੁਰਗਾ ਨੇ ਚੰਡ ਮੁੰਡ ਨੂੰ ਮਾਰਿਆ ਸੀ ਨਵਮੀ ਦੇ ਦਿਨ ਮਾਤਾ ਨੇ ਮਹਿਸ਼ਾਸੁਰ ਨੂੰ ਮਾਰਕੇ ਪੂਰੀ ਦੁਨੀਆ ਦੀ ਰੱਖਿਆ ਕੀਤੀ ਸੀ ਜੇਕਰ ਤੁਸੀਂ ਸਾਰੇ ਵਰਤ ਨਹੀਂ ਰੱਖ ਪਾਏ ਤਾ ਅਸ਼ਟਮੀ ਤੇ ਨਵਮੀ ਦੇ ਦਿਨਾਂ ਤੇ ਵਰਤ ਰੱਖਣ ਨਾਲ ਤੁਹਾਨੂੰ ਪੂਰੇ ਨੌਂ ਦਿਨਾਂ ਦੀ ਪੂਜਾ ਦਾ ਫਲ ਮਿਲ਼ੇਗਾ।
ਦੁਰਗਾ ਅਸ਼ਟਮੀ 2023 ਪੂਜਾ ਵਿਧੀ -
ਅਸ਼ਟਮੀ ਤਿਥੀ ਤੇ ਦੇਵੀ ਦੁਰਗਾ ਦੇ ਨਾਲ ਊਨਾ ਦੇ ਅਠ੍ਹਾ ਸਰੂਪਾਂ ਮਾਂ ਮਹਾਗੋਰੀ ਦੀ ਪੂਜਾ ਕਰਨ ਦੀ ਪ੍ਰੰਪਰਾ ਹੈ।
ਇਸ ਦਿਨ ਤੇ ਦੇਵੀ ਮਾਂ ਦੀ ਕਿਰਪਾ ਲਈ ਸਭ ਤੋਂ ਪਹਿਲਾ ਮਹਾਗੋਰੀ ਦੀ ਮੂਰਤੀ ਜਾ ਤਸਵੀਰ ਕਿਸੀ ਲੱਕੜ ਦੀ ਚੋਂਕੀ ਜਾ ਮੰਦਰ ਚ ਸਥਾਪਿਤ ਕਰੋ।
ਉਸ ਮਗਰੋਂ ਚੋਂਕੀ ਤੇ ਚਿੱਟਾ ਕਪੜਾ ਵਛਾ ਕੇ ਉਸ ਤੇ ਮਹਾਗੋਰੀ ਯੰਤਰ ਰੱਖੋ ਤੇ ਯੰਤਰ ਸਥਾਪਿਤ ਕਰੋ।
ਇਸ ਮਗਰੋਂ ਫੁਲ ਲੈਕੇ ਮਾਂ ਦਾ ਧਯਾਨ ਕਰੋ।
ਹੁਣ ਮਾਂ ਦੇਵੀ ਦੀ ਮੂਰਤੀ ਦੇ ਸਾਮਣੇ ਦਿਵਾ ਬਾਲ ਕੇ ਫੁੱਲ ਫਲ ਚੜਾਉ ਤੇ ਦੇਵੀ ਮਾਂ ਦੀ ਆਰਤੀ ਕਰੋ।
ਇਸ ਮਗਰੋਂ ਕਨਯਾ ਪੂਜਾ ਕੀਤੀ ਜਾਂਦੀ ਹੈ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ ਮਹਾਸ਼ਟਾਮੀ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕਰਨੀ ਚਾਹੀਦੀ ਹੈ ਜਿਸ ਨਾਲ ਮਾਂ ਸਭ ਦੀਆ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਸ਼ਟਮੀ ਦੇ ਦਿਨ ਤੇ ਹਵਨ ਕਰਨਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਦੌਰਾਨ ਸੰਧੀ ਪੂਜਾ ਕਰਨਾ ਤੇ ਸੁਹਾਗਣਾਂ ਨੂੰ ਸੁਹਾਗ ਦਾ ਸਮਾਨ ਦੇਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ।
Коментарі