21 ਅਕਤੂਬਰ
ਆਨਲਾਈਨ ਠੱਗੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਬੇਸ਼ੱਕ ਸਾਈਬਰ ਸੈੱਲ ਕੁੱਝ ਵਾਰਦਾਤਾਂ ਨੂੰ ਸੁਲਝਾਉਣ ਵਿਚ ਕਾਮਯਾਬ ਵੀ ਹੋ ਰਿਹਾ ਹੈ, ਪਰ ਹੈਕਰਾਂ ਵਲੋਂ ਕੁੱਝ ਅਜਿਹੀਆਂ ਨੂੰ ਵਾਰਦਾਤਾਂ ਅੰਜ਼ਾਮ ਵੀ ਦਿੱਤਾ ਜਾ ਰਿਹਾ ਹੈ, ਜਿਸ ਬਾਰੇ ਸਾਈਬਰ ਸੈੱਲ ਵੀ ਹੈਰਾਨ ਹੈ।ਤਾਜਾ ਘਟਨਾ ਆਈਸੀਆਈਸੀ ਬੈਂਕ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਸੂਚਨਾ ਇਹ ਹੈ ਕਿ, ਫਿਰੋਜ਼ਪੁਰ ਵਿਖੇ ICICI Bank ‘ਚੋਂ ਸਾਫ਼ਟਵੇਅਰ ਰਾਹੀਂ ਸਾਈਬਰ ਠੱਗਾਂ ਦੇ ਵਲੋਂ ਬੈਂਕ ਵਿਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰ ਲਏ ਗਏ।
ਇਸ ਦੀ ਸੂਚਨਾ ਮਿਲਦੇ ਹੀ ਅਜੈ ਗੌਤਮ ਵਾਸੀ ਐੱਸਸੀਐੱਫ 88 ਫੇਜ਼ 5 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਈਸੀਆਈ ਬੈਂਕ ਲਿਮਟਿਡ ਬਾਅਦ ਪੜਤਾਲ ਸਟੇਟ ਸਾਇਬਰ ਕਰਾਈਮ ਸੈੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਰਖਿਲਾਫ ਅਣਪਛਾਤੇ ਵਿਅਕਤੀਆਂ ਦਰਜ ਵਿਰੁੱਧ ਕਰਵਾਇਆ ਗਿਆ।ਫਿਰੋਜ਼ਪੁਰ ਪੁਲਿਸ ਵੱਲੋਂ ਦਰਜ ਕੇਸ ਮੁਤਾਬਿਕ, ਅਜੈ ਗੌਤਮ ਵਾਸੀ ਐੱਸਸੀਐੱਫ 88 ਫੇਜ਼ 5 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਈਸੀਆਈ ਬੈਂਕ ਲਿਮਟਿਡ ਨੇ ਦੱਸਿਆ ਕਿ, ਬੈਂਕ ਦੇ ਸਾਫਟਵਰ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਵਿਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰ ਲਏ ਹਨ।
ਉਕਤ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਆਈਪੀਐਸ ਅਫ਼ਸਰ ਰਣਧੀਰ ਕੁਮਾਰ ਨੇ ਦੱਸਿਆ ਕਿ, ਅਜੈ ਗੌਤਮ ਵਾਸੀ ਐੱਸਸੀਐੱਫ 88 ਫੇਜ਼ 5 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਈਸੀਆਈ ਬੈਂਕ ਲਿਮਟਿਡ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ 420, 120-ਬੀ ਆਈਪੀਸੀ 66/53 ਇਨਫਾਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Comments