google-site-verification=ILda1dC6H-W6AIvmbNGGfu4HX55pqigU6f5bwsHOTeM
top of page

CM ਭਗਵੰਤ ਮਾਨ ਪਹੁੰਚੇ ਲੁਧਿਆਣਾ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

20 ਅਕਤੂਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਧਨਾਨਸੂ ਵਿਖੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਲੁਧਿਆਣਾ ਵਿਖੇ ਲੱਗਣ ਵਾਲਾ ਇਹ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ। ਇਹ ਟਾਟਾ ਪਲਾਂਟ 2400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਲਗਪਗ 2500 ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।


ਇਸ ਮੌਕੇ CM ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਾਟਾ ਦੇ ਸਟੀਲ ਪਲਾਂਟ ਨੂੰ ਲਗਾਉਣ ਲਈ ਜ਼ਮੀਨ ਦੇਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਪਹਿਲਾਂ ਰੁਜ਼ਗਾਰ ਮਿਲੇਗਾ। CM ਮਾਨ ਨੇ ਕਿਹਾ ਕਿ ਦੇਸ਼ ਦੇ ਹਰ ਕੋਨੇ ਵਿਚ ਪੰਜਾਬੀ ਮਿਲੇਗਾ ਪਰ ਉਹ ਪੰਜਾਬੀ ਤੁਹਾਨੂੰ ਮਿਹਨਤ ਕਰਦਾ ਮਿਲੇਗਾ, ਭੀਖ ਮੰਗਦਾ ਨਹੀਂ ਮਿਲੇਗਾ।

CM ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਾਡੇ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ, ਇਥੇ ਕਿਸੇ ਨੇ ਵੀ ਕੋਈ ਕੰਮ ਸ਼ੁਰੂ ਕੀਤਾ ਤਾਂ ਉਸ ਨੂੰ ਬਰਕਤ ਹੀ ਮਿਲੀ ਹੈ ਕਦੇ ਘਾਟਾ ਨਹੀਂ ਹੋਇਆ।


Comments


Logo-LudhianaPlusColorChange_edited.png
bottom of page