19 ਅਕਤੂਬਰ
ਤੇਲੰਗਾਨਾ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸਨੂੰ ਦੇਖਦੇ ਪੁਲਿਸ ਵੱਲੋ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ ਤਾ ਜੋ ਕੋਈ ਵੀ ਗੈਰਕਾਨੂੰਨੀ ਕੰਮ ਨਾਂ ਹੋ ਸਕੇ ,ਮੰਗਲਵਾਰ ਨੂੰ ਗਡਵਾਲ ਵਿਚ NH ਤੇ ਤਾਇਨਾਤ ਪੁਲਿਸ ਨੂੰ ਦੇਰ ਰਾਤ ਟਰੱਕ ਦੀਖਿਆ ਜਿਸਦੀ ਜਦ ਜਾਂਚ ਕੀਤੀ ਗਈ ਤਾ ਸਭਦੇ ਹੋਸ਼ ਉਡ ਗਏ, ਟਰੱਕ ਚੋ ਪੁਲਿਸ ਨੂੰ 750 ਕਰੋੜ ਦੀ ਨਕਦੀ ਮਿਲੀ ,ਇਸ NH ਨੂੰ ਆਮ ਤੌਰ ਤੇ ਤਸਕਰਾਂ ਦੇ ਲਾਇ ਇੱਕ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ।
ਹਾਲਾਂਕਿ ਕੁਝ ਸਮੇ ਬਾਅਦ ਸ਼ਾਂਤੀ ਹੋ ਗਈ ਜਦ ਪਤਾ ਲੱਗਿਆ ਕੀ ਇਹ ਨਕਦੀ ਯੂਨੀਅਨ ਬੈੰਕ ਆਫ ਇੰਡੀਆ ਦੀ ਸੀ ਅਤੇ ਇਸਨੂੰ ਕੇਰਲ ਤੋਂ ਹੈਦਰਾਬਾਦ ਟਰਾਂਸਫਰ ਕੀਤਾ ਜਾ ਰਿਹਾ ਸੀ ,ਬੈੰਕ ਅਧਿਕਾਰੀਆਂ ਕੋਲੋਂ ਪੁਸ਼ਟੀ ਕਰਨ ਮਗਰੋਂ ਟਰੱਕ ਨੂੰ ਅਗਲੇਰੀ ਯਾਤਰਾ ਲਈ ਛੱਡ ਦਿੱਤਾ ਗਿਆ ,ਚੋਣਾਂ ਦੇ ਮੱਦੇਨਜ਼ਰ ਪੁਲਿਸ ਦੇ ਵੱਲੋ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ।
Comentarios