18 ਅਕਤੂਬਰ
ਕੁਝ ਦਿਨ ਪਹਿਲਾ ਬਿਕਰਮ ਮਜੀਠੀਆ ਵੱਲੋ ਇਕ ਵੱਡੀ ਪ੍ਰੈਸ ਵਾਰਤਾ ਕਰ ਵੱਡਾ ਖੁਲਾਸਾ ਕੀਤਾ ਗਿਆ ਸੀ ਕੀ AAP ਦੇ ਤਿੰਨ ਮੰਤਰੀਆਂ ਨੇ ਅੰਮ੍ਰਿਤਸਰ ਵਿਚ ਕੁਲਚਾ ਲੈਂਡ ਤੋਂ ਕੁਲਚਾ ਲੈਕੇ MK ਹੋਟਲ ਵਿਚ ਬਹਿਕੇ ਕੁਲਚਾ ਖਾਣ ਗਏ ਤਾ ਉਹਨਾਂ ਨੇ ਹੋਟਲ ਵਿਚ ਮੁਫ਼ਤ ਕਮਰੇ ਨੂੰ ਖੁਲਵਾਉਣ ਦੀ ਮੰਗ ਕੀਤੀ ਤੇ ਕਾਫੀ ਬਹਿਸ ਮਗਰੋਂ ਉਹਨਾਂ ਨੇ ਪੈਸੇ ਦੇਕੇ ਕਮਰਾ ਖੁਲਵਾਇਆ ,ਇਹਨਾਂ ਆਰੋਪਾਂ ਮਗਰੋਂ ਮੀਤ ਹੇਅਰ ਵੱਲੋ ਇਸ ਘਟਨਾ ਨੂੰ ਲੈਕੇ ਆਪਣਾ ਪੱਖ ਦੱਸਿਆ ਗਿਆ ਤੇ ਨਾਲ ਹੀ ਉਹਨਾਂ ਵਿਰੋਧੀਆਂ ਤੇ ਰੱਜ ਕੇ ਭੜਾਸ ਕੱਢੀ ,ਕੈਬਿਨੇਟ ਮੰਤਰੀ ਹੇਅਰ ਨੇ SAD ਤੇ ਘਟੀਆ ਰਾਜਨੀਤੀ ਕਰਨ ਦੇ ਆਰੋਪ ਲਗਾਏ ਹਨ ,ਉਹਨਾਂ ਨੇ ਸਪਸ਼ਟ ਕੀਤੇ ਕੀ ਉਹਨਾਂ ਨੇ ਕੁਲਚਾ ਲੈਂਡ ਤੋਂ ਕੁਲਚੇ ਖਾਏ ਸੀ ਨਾ ਕੀ ਕਿਸੀ ਹੋਟਲ ਚ ਬਹਿ ਕੇ ,ਮੰਤਰੀ ਨੇ ਕਿਹਾ ਤੁਸੀਂ ਇਸਦੀ CCTV ਦੇਖ ਸਕਦੇ ਹੋਂ ,ਓਹਨਾ ਕਿਹਾ ਹੋਟਲ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਪਹਿਲਾ ਤੋਂ ਹੀ ਸ਼ੁਰੂ ਹੋਂ ਚੁੱਕੀ ਹੈ, ਮੰਤਰੀ ਨੇ ਅੱਗੇ ਵੱਡੀ ਗੱਲ ਕਹੀ ਕੀ ਜਿਹੜੇ ਆਰੋਪ ਮਜੀਠੀਆ ਨੇ ਲਗਾਏ ਹਨ ਜੇਕਰ ਉਹ ਓਹਨਾ ਆਰੋਪਾਂ ਨੂੰ ਸਾਬਿਤ ਕਰ ਦਵੇ ਤਾ ਉਹ ਰਾਜਨੀਤੀ ਛੱਡ ਦੇਣਗੇ ,ਤੇ ਜੇਕਰ ਇਹ ਆਰੋਪ ਝੂਠੇ ਨਿਕਲੇ ਤਾ ਪਤਰਕਾਰ ਤੇ ਬਿਕਰਮ ਸਿੰਘ ਮਜੀਠੀਆ ਓਹਨਾ ਤੋਂ ਮੁਆਫੀ ਮੰਗਣ।
Comments