18 ਅਕਤੂਬਰ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਵਾਰਡ ਨੰਬਰ 6 ਵਿੱਚ ਸਥਿਤ ਗੁਰੂ ਵਿਹਾਰ ਹੌਜਰੀ ਕੰਪਲੈਕਸ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਗੁਰੂ ਵਿਹਾਰ ਦਾ ਇਹ ਇਲਾਕਾ ਜਿਆਦਾਤਰ ਵਪਾਰੀ ਵਰਗ ਨਾਲ ਜੁੜਿਆ ਹੋਇਆ ਹੈ ਅਤੇੇ ਹੋਜਰੀ ਨਾਲ ਸੰਬੰਧਿਤ ਬਹੁਤਾਤ ਗਿਣਤੀ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਹਨ. ਉਨ੍ਹਾਂ ਕਿਹਾ ਕਿ ਜੇਕਰ ਇਸ ਇਲਾਕੇ ਦੇ ਵਿਕਾਸ ਦੀ ਗੱਲ ਕਰੀਏ ਤਾਂ ਸੂਬੇ ਦੀਆਂ ਸਾਬਕਾ ਸਰਕਾਰਾਂ ਨੇ ਇਸ ਇਲਾਕੇ ਦੀ ਕੋਈ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਸਰਕਾਰ ਬਣਨ 'ਤੇ ਉਹਨਾਂ ਦੇ ਇਲਾਕੇ ਦੀ ਖਬਰਸਾਰ ਜਰੂਰ ਲਈ ਜਾਵੇ, ਸੋ ਅੱਜ ਇਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ 73 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ, ਜੋ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਣਗੀਆਂ।
ਉਹਨਾਂ ਕਿਹਾ ਕਿ ਵਪਾਰੀ ਵਰਗ ਜੋ ਸਰਕਾਰਾਂ ਨੂੰ ਟੈਕਸ ਦਿੰਦਾ ਹੈ, ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਗੁਰਚਰਨ ਪ੍ਰਧਾਨ, ਕੇਸਰ ਗੁੱਜਰ, ਮਹਿੰਦਰ ਸਿੰਘ ਭੱਟੀ, ਧਰਮਿੰਦਰ ਸਿੰਘ ਫੌਜੀ, ਰਾਜੇਸ਼ ਬਾਤਿਸ਼, ਤਸ਼ਿਤ ਗੁਪਤਾ, ਜਗੀਰ ਪ੍ਰਧਾਨ, ਸੰਜੀਵ ਸੰਜੂ, ਰਾਜਵਿੰਦਰ ਸਿੰਘ ਔਲਖ, ਪ੍ਰਧਾਨ ਖਹਿਰਾ ਤੇ ਵਿਧਾਇਕ ਪੀਏ ਗੁਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।
Opmerkingen