18 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ - 2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਲਾਅਨ ਟੈਨਿਸ ਦੇ ਮੁਕਾਬਲੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਲਾਅਨ ਟੈਨਿਸ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਲੜਕਿਆਂ ਦੇ ਮੈਚਾਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਅੰਡਰ-17 ਟੀਮ ਈਵੈਂਟ ਵਿੱਚ ਲੁਧਿਆਣਾ ਨੇ ਪਹਿਲਾਂ ਸਥਾਨ, ਪਟਿਆਲਾ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਅਨ ਟੈਨਿਸ ਅੰਡਰ-11 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ ਅੰਮ੍ਰਿਤਸਰ ਦੀ ਟੀਮ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਸਾਲ ਲੜਕਿਆਂ ਦੇ ਸਿੰਗਲ ਮੁਕਾਬਲਿਆਂ ਦੇ ਵਿੱਚ ਅਭਿਨਵ (ਐਸ.ਏ.ਐਸ. ਨਗਰ) ਨੇ ਪਹਿਲਾਂ ਸਥਾਨ, ਰਿਬਭ (ਐਸ.ਏ.ਐਸ. ਨਗਰ) ਨੇ ਦੂਜਾ ਅਤੇ ਰਿਹਾਨ (ਅੰਮ੍ਰਿਤਸਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਲੜਕਿਆਂ ਦੇ ਸਿੰਗਲ ਵਿੱਚ ਪਰਮਵੀਰ ਸਿੰਘ (ਲੁਧਿਆਣਾ) ਨੇ ਪਹਿਲਾਂ ਸਥਾਲ, ਸਮੁੱਖ (ਐਸ.ਏ.ਐਸ. ਨਗਰ) ਦੂਜਾ ਸਥਾਨ ਅਤੇ ਜਗਤੇਸ਼ਵਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਸਾਲ ਲੜਕਿਆਂ ਦੇ ਸਿੰਗਲ ਮੁਕਾਬਲਿਆਂ ਦੇ ਵਿੱਚ ਮਾਧਵ (ਲੁਧਿਆਣਾ) ਪਹਿਲਾਂ ਸਥਾਨ, ਹਰਮਨਜੀਤ (ਪਟਿਆਲਾ) ਨੇ ਦੂਜਾ ਸਥਾਨ, ਅਵਿਸ਼ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 21 ਤੋ 30 ਸਾਲ ਲੜਕਿਆਂ ਦੇ ਸਿੰਗਲ ਮੁਕਾਬਲਿਆਂ ਦੇ ਵਿੱਚ ਸਾਰਥਕ (ਜਲੰਧਰ) ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਪਰਵ (ਜਲੰਧਰ) ਦੂਜਾ ਸਥਾਨ, ਹਰਜਸਲੀਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Comments