16 ਅਕਤੂਬਰ
ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਅਰਮਾਸ ਦਾ ਦਿਹਾਂਤ ਹੋ ਗਿਆ ਹੈ। ਉਸਨੇ 2015 ਵਿੱਚ ਮਿਸ ਵਰਲਡ ਮੁਕਾਬਲੇ ਵਿੱਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ ਸੀ। ਇੱਕ ਰਿਪੋਰਟ ਦੇ ਅਨੁਸਾਰ, ਸ਼ੇਰਿਕਾ ਡੀ ਆਰਮਾਸ ਸਰਵਾਈਕਲ ਕੈਂਸਰ ਨਾਲ ਲੜਾਈ ਲੜ ਰਹੀ ਸੀ ਅਤੇ 13 ਅਕਤੂਬਰ ਨੂੰ 26 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।ਡੀ ਆਰਮਾਸ ਨੇ ਥੈਰੇਪੀ ਵੀ ਕਰਵਾਈ ਸੀ, ਪਰ ਉਹ ਕੈਂਸਰ ਨੂੰ ਹਰਾ ਨਾ ਸਕੀ। ਸ਼ੇਰਿਕਾ ਡੀ ਅਰਮਾਸ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਰੂਗਵੇ ਅਤੇ ਦੁਨੀਆ ਭਰ 'ਚ ਸੋਗ ਦੀ ਲਹਿਰ ਹੈ। ਉਸਦੇ ਭਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ: "ਉੱਚੀ ਉਡਾਨ ਭਰੋ ਹਮੇਸ਼ਾ ਮੇਰੀ ਛੋਟੀ ਭੈਣ।" ਮਿਸ ਯੂਨੀਵਰਸ ਉਰੂਗਵੇ 2022 ਕਾਰਲਾ ਰੋਮੇਰੋ ਨੇ ਲਿਖਿਆ ਕਿ ਮਿਸ ਡੀ ਆਰਮਾਸ "ਇਸ ਸੰਸਾਰ ਲਈ ਬਹੁਤ ਵਿਕਸਤ ਸੀ। ਉਹ ਸਭ ਤੋਂ ਸੋਹਣੀਆਂ ਔਰਤਾਂ ਵਿੱਚੋਂ ਇੱਕ ਸੀ ਜਿਸਨੂੰ ਮੈਂ ਕਦੇ ਮਿਲਿਆ ਹਾਂ।"
26 ਸਾਲ ਦੀ ਸ਼ੇਰਿਕਾ ਡੀ ਅਰਮਾਸ 2015 ਵਿੱਚ ਚੀਨ ਵਿੱਚ ਹੋਏ ਮਿਸ ਵਰਲਡ ਮੁਕਾਬਲੇ ਵਿੱਚ ਟਾਪ 30 ਵਿੱਚ ਵੀ ਨਹੀਂ ਸੀ। ਹਾਲਾਂਕਿ, ਉਹ ਮੁਕਾਬਲੇ ਵਿੱਚ ਸਿਰਫ਼ ਛੇ 18 ਸਾਲ ਦੀ ਕੁੜੀਆਂ ਵਿੱਚੋਂ ਇੱਕ ਸੀ। ਉਸ ਸਮੇਂ ਡੀ ਅਰਮਾਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਮੈਂ ਹਮੇਸ਼ਾ ਇੱਕ ਮਾਡਲ ਬਣਨਾ ਚਾਹੁੰਦੀ ਸੀ। ਮੈਨੂੰ ਫੈਸ਼ਨ ਨਾਲ ਸਬੰਧਤ ਹਰ ਚੀਜ਼ ਪਸੰਦ ਹੈ ਅਤੇ ਮੈਂ ਸੋਚਦੀ ਹਾਂ ਕਿ ਸੁੰਦਰਤਾ ਮੁਕਾਬਲਿਆਂ ਦੇ ਅੰਦਰ, ਕਿਸੇ ਵੀ ਕੁੜੀ ਦਾ ਸੁਪਨਾ ਮਿਸ ਯੂਨੀਵਰਸ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਾਪਤ ਕਰਨਾ ਹੁੰਦਾ ਹੈ। ਮੈਂ ਚੁਣੌਤੀਆਂ ਨਾਲ ਭਰੇ ਇਸ ਤਜ਼ਰਬੇ ਨੂੰ ਜੀਣ ਦੇ ਯੋਗ ਹੋ ਕੇ ਬਹੁਤ ਖੁਸ਼ ਹਾਂ।''ਪਰ ਕਾਫੀ ਛੋਟੀ ਉਮਰੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ।
Comentarios