10 ਅਕਤੂਬਰ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਇਹ ਸੈਸ਼ਨ ਦੋ ਦਿਨਾਂ ਦੇ ਲਈ ਹੋਣ ਜਾ ਰਿਹਾ ਹੈ ਜਾਣੀ ਕੀ 20 ਅਤੇ 21 ਅਕਤੂਬਰ। ਅਕਸਰ ਹੀ ਪੰਜਾਬ ਸਰਕਾਰ ਤੇ ਗਵਰਨਰ ਬਨਵਾਰੀਲਾਲ ਪੁਰੋਹਿਤ ਵਿਚਕਾਰ ਤਲਖੀ ਦੇਖਣ ਨੂੰ ਮਿਲਦੀ ਹੈ ਤਾ ਜਿਸ ਮਗਰੋਂ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਸ ਸੈਸ਼ਨ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਸੈਸ਼ਨ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੀ ਨਿਰੰਤਰਤਾ ਵਜੋਂ ਹੀ ਬੁਲਾਇਆ ਜਾਵੇਗਾ। ਇਸ ਸੈਸ਼ਨ ਵਿੱਚ ਕਿਹੜੇ ਮੁੱਦੇ ਵਿਚਾਰੇ ਜਾਣਗੇ ਇਸ ਦਾ ਅਧਿਕਾਰਿਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਸੰਭਾਵਨਾ ਹੈ ਕਿ ਇਸ ਦੋ ਦਿਨਾਂ ਵਿਸ਼ੇਸ਼ ਸੈਸ਼ਨ ਵਿੱਚ SYL ਨਹਿਰ ਦਾ ਮੁੱਦਾ,RDF ਦਾ ਮੁੱਦਾ ਅਤੇ ਹੋਰ ਵੀ ਮੁੱਦੇ ਵਿਚਾਰੇ ਜਾ ਸਕਦੇ ਹਨ। ਇਸ ਸੈਸ਼ਨ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਲਏ ਜਾ ਰਹੇ ਅਹਿਮ ਫੈਸਲਿਆਂ ਤੇ ਵੀ ਮੋਹਰ ਲਗਵਾਈ ਜਾ ਸਕਦੀ ਹੈ, ਜਿਸ ਵਿੱਚ ਐੱਸਵਾਈਐਲ ਨੂੰ ਲੈ ਕੇ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਬੀਤੇ ਦਿਨੀ ਦੇਖਿਆ ਗਿਆ ਕੀ SYL ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਅਜਿਹੇ ਵਿਚ ਇਹ ਸੈਸ਼ਨ ਇਸ ਮੁੱਦੇ ਤੇ ਚਰਚਾ ਕਰਣ ਲਈ ਅਹਿਮ ਹੋਵੇਗਾ।
Kommentare