google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇਮਾਨਦਾਰੀ ਜ਼ਿੰਦਾ ਹੈ, ਹਵੇਲੀ ਦੇ ਵੇਟਰ ਨੇ ਘੜ੍ਹੀ ਕੀਤੀ ਵਾਪਿਸ

ਮੁੱਲਾਂਪੁਰ, 22 ਸਤੰਬਰ

ਅੱਜ ਜਦੋਂ ਜਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਕਿਰਤ ਅਤੇ ਰੱਬ ਨੂੰ ਸਭ ਕੁਝ ਮੰਨ ਕੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਜ਼ੇਰਾ ਰੱਖਦੇ ਹਨ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਫਿਰੋਜ਼ਪੁਰ - ਲੁਧਿਆਣਾ ਸੜਕ ਉੱਤੇ ਪੈਂਦੀ ਹਵੇਲੀ ਦੇ ਸਟਾਫ਼ ਨੇ।

ਦੱਸਣਯੋਗ ਹੈ ਕਿ ਅੱਜ ਜ਼ਿਲ੍ਹਾ ਮੋਗਾ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਆਪਣੇ ਪਰਿਵਾਰ ਸਮੇਤ ਇਸ ਹਵੇਲੀ ਵਿੱਚ ਖਾਣ ਪੀਣ ਲਈ ਰੁਕੇ ਸਨ ਤਾਂ ਉਹ ਉਥੇ ਆਪਣੀ ਘੜ੍ਹੀ ਇਥੇ ਭੁੱਲ ਗਏ। ਉਹਨਾਂ ਨੂੰ ਲੁਧਿਆਣਾ ਪਹੁੰਚ ਕੇ ਕਰੀਬ ਅੱਧਾ ਘੰਟਾ ਬਾਅਦ ਘੜ੍ਹੀ ਗੁੰਮ ਹੋਣ ਬਾਰੇ ਯਾਦ ਆਇਆ। ਬੇਉਮੀਦੇ ਹੋਣ ਦੇ ਬਾਵਜ਼ੂਦ ਉਹਨਾਂ ਨੇ ਹਵੇਲੀ ਪ੍ਰਬੰਧਕਾਂ ਨੂੰ ਘੜ੍ਹੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕੁਝ ਸਮੇਂ ਬਾਅਦ ਖੁਦ ਫੋਨ ਕਰਕੇ ਘੜ੍ਹੀ ਉਹਨਾਂ ਕੋਲ ਹੋਣ ਬਾਰੇ ਦੱਸਿਆ।

ਪ੍ਰਭਦੀਪ ਸਿੰਘ ਨੱਥੋਵਾਲ ਨੇ ਇਹ ਘੜ੍ਹੀ ਪ੍ਰਾਪਤ ਕਰਕੇ ਹਵੇਲੀ ਸਟਾਫ਼ ਅਤੇ ਮਾਲਕ ਦਾ ਧੰਨਵਾਦ ਕੀਤਾ। ਨੱਥੋਵਾਲ ਨੇ ਦੱਸਿਆ ਕਿ ਭਾਵੇਂਕਿ ਉਹਨਾਂ ਲਈ ਇਹ ਘੜ੍ਹੀ ਜਿਆਦਾ ਕੀਮਤੀ ਨਹੀਂ ਸੀ ਪਰ ਹਵੇਲੀ ਦੇ ਵੇਟਰ ਲਈ ਇਹ ਕਾਫ਼ੀ ਮਾਅਨੇ ਰੱਖਦੀ ਸੀ। ਪਰ ਉਸਨੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਇਹ ਘੜ੍ਹੀ ਆਪਣੇ ਮਾਲਕ ਨੂੰ ਮੋੜ ਦਿੱਤੀ ਸੀ। ਉਹਨਾਂ ਦੱਸਿਆ ਕਿ ਅੱਜ ਲੋੜ੍ਹ ਹੈ ਕਿ ਇਸ ਦੁਨੀਆਦਾਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਮਾਨਦਾਰੀ ਨੂੰ ਇਸੇ ਤਰੀਕੇ ਨਾਲ ਜ਼ਿੰਦਾ ਰੱਖਿਆ ਜਾਵੇ। ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖ ਮਿਲੇਗੀ।

Comments


Logo-LudhianaPlusColorChange_edited.png
bottom of page